ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀ ਕਲੋਰੋਕੁਈਨ ਦੀ ਦੋ ਹਫ਼ਤਿਆਂ ਦੀ ਖ਼ੁਰਾਕ ਲੈਣ ਪਿੱਛੋਂ ਇਕਦਮ ਬਿਹਤਰ ਮਹਿਸੂਸ ਕਰ ਰਹੇ ਹਨ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਵਿਚ ਕੋਰੋਨਾ ਦੇ ਕੋਈ ਲੱਛਣ ਹਨ ਤਾਂ ਉਹ ਇਸ ਨੂੰ ਫਿਰ ਤੋਂ ਲੈਣਗੇ। ਦੱਸਣਯੋਗ ਹੈ ਕਿ ਟਰੰਪ ਨੇ ਕੋਰੋਨਾ ਖ਼ਿਲਾਫ਼ ਹਾਈਡ੍ਰੋਕਸੀ ਕਲੋਰੋਕੁਈਨ ਨੂੰ ਇਕ ਗੇਮ-ਚੇਂਜਰ ਦਵਾਈ ਦੱਸਿਆ ਹੈ।

ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਕਾਈਲੀ ਮੈਕਨੀਨੀ ਤੋਂ ਜਦੋਂ ਇਹ ਪੁੱਿਛਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਮਲੇਰੀਆ ਰੋਕੂ ਦਵਾਈ ਲੈਣ ਪਿੱਛੋਂ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਇੱਥੇ ਆਉਣ ਤੋਂ ਠੀਕ ਪਹਿਲੇ ਉਨ੍ਹਾਂ ਕੋਲ ਗਈ ਸੀ ਅਤੇ ਮੈਂ ਉਨ੍ਹਾਂ ਤੋਂ ਇਸ ਬਾਰੇ ਪੁੱਿਛਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦਵਾਈ ਨੂੰ ਲੈਣ ਪਿੱਛੋਂ ਸ਼ਾਨਦਾਰ ਮਹਿਸੂਸ ਕਰ ਰਹੇ ਹਨ। ਪ੍ਰਰੈੱਸ ਸਕੱਤਰ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਫਿਰ ਤੋਂ ਲੱਗਦਾ ਹੈ ਕਿ ਉਨ੍ਹਾਂ ਵਿਚ ਕੋਰੋਨਾ ਦਾ ਇਨਫੈਕਸ਼ਨ ਹੋ ਰਿਹਾ ਹੈ ਤਾਂ ਉਹ ਫਿਰ ਤੋਂ ਇਸ ਦਵਾਈ ਨੂੰ ਲੈ ਸਕਦੇ ਹਨ।