v> ਵਾਸ਼ਿੰਗਟਨ, ਏਜੰਸੀ : ਸ਼ਨਿਚਰਵਾਰ ਨੂੰ ਰਾਸ਼ਟਰਪਤੀ ਟਰੰਪ ਵੱਲੋਂ ਨੈਸ਼ਨਲ ਗੋਲਫ ਕਲੱਬ ਦੀ ਸੈਰ ਦੇ ਨਾਲ ਹੀ ਵੀਕੈਂਡ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼ਵਿਆਪੀ ਲਾਕਡਾਊਨ ਦੌਰਾਨ ਅਮਰੀਕੀ ਖੇਤਰ ਅਧਿਕਾਰ ਵਾਲੇ ਗੋਲਫ ਕੋਰਸ ਨੂੰ ਇਕ ਵਾਰ ਫਿਰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਅਮਰੀਕੀ ਪਾਬੰਦੀਆਂ ਨੂੰ ਢਿੱਲ ਦਿੰਦਿਆਂ ਨਾਗਰਿਕਾਂ ਦੇ ਮੈਮੋਰੀਅਲ ਡੇਅ ਵੀਕੈਂਡ ਦਾ ਲਾਭ ਦੇਣ ਲਈ ਗੋਲਫ ਕੋਰਸ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਵੈਸਟ ਪਾਮ ਬੀਚ 'ਚ ਟਰੰਪ ਵੱਲੋਂ ਇੰਟਰਨੈਸ਼ਨਲ ਗੋਲਫ ਕਲੱਬ ਦੀ ਯਾਤਰਾ ਉਨ੍ਹਾਂ ਦਾ ਪਹਿਲਾ ਦੌਰ ਸੀ। ਮੈਮੋਰੀਅਲ ਡੇਅ ਉਨ੍ਹਾਂ ਸਾਰੇ ਲੋਕਾਂ ਦੇ ਯਾਦ ਉਤਸਵ 'ਚ ਵਿਕਸਤ ਹੋਇਆ, ਜਿਹੜਾ ਅਮਰੀਕੀ ਸ਼ਸਤਰ ਬਲਾਂ 'ਚ ਸੇਵਾ ਕਰਦੇ ਹੋਏ ਮਾਰੇ ਗਏ। ਇਹ ਮੂਲ ਰੂਪ 'ਚ 31 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲਗਪਗ 7,00,000 ਸੰਘ ਤੇ ਕਨਫੈਡਰੇਸ਼ਨ ਫ਼ੌਜੀਆਂ ਦਾ ਸਨਮਾਨ ਕਰਨਾ ਸੀ, ਜਿਨ੍ਹਾਂ ਨੇ ਸੀਤ ਜੰਗ ਦੌਰਾਨ ਆਪਣੀ ਜਾਨ ਗੁਆਈ ਸੀ।

Posted By: Seema Anand