ਜੇਐੱਨਐੱਨ, ਨਿਊਯਾਰਕ : ਅਮਰੀਕਾ ਦੀ ਨਿਊਯਾਰਕ ਸਿਟੀ 'ਚ ਇਕ ਟਾਈਗਰ ਕੋਰੋਨਾ ਵਾਇਰਸ ਪੌਜ਼ਿਟਿਵ ਪਾਇਆ ਗਿਆ ਹੈ। ਕੋਰੋਨਾ ਵਾਇਰਸ ਅਮਰੀਕਾ 'ਚ ਹੁਣ ਜਾਨਵਰਾਂ ਨੂੰ ਵੀ ਆਪਣੀ ਗ੍ਰਿਫ਼ਤ 'ਚ ਲੈ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ 'ਚ ਨਿਊਯਾਰਕ ਸ਼ਹਿਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ 1200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਹੁਣ ਤਕ ਅਮਰੀਕਾ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਕਾਰਨ ਹੋਈ ਸਭ ਤੋਂ ਜ਼ਿਆਦਾ ਮੌਤਾਂ ਹਨ।

ਬੀਬੀਸੀ ਨੇ ਦੱਸਿਆ ਕਿ ਵਾਈਲਡ ਲਾਈਫ ਕੰਜਰਵੇਸ਼ਨ ਸੋਸਾਈਟੀ ਦੇ ਬ੍ਰੋਂਕਸ ਜ਼ੂ ਦੀ ਇਕ ਖ਼ਬਰ ਮੁਤਾਬਿਕ, ਨਿਊਯਾਰਕ ਸ਼ਹਿਰ ਦੇ ਇਕ ਸ਼ੇਰ ਨੂੰ ਕੋਰੋਨਾ ਵਾਇਰਸ ਟੈਸਟ 'ਚ ਪੌਜ਼ਿਟਿਵ ਪਾਇਆ ਗਿਆ ਹੈ। ਚਾਰ ਸਾਲ ਦੇ ਟਾਈਗਰ ਦਾ ਨਾਂ ਨਦੀਆ ਹੈ, ਇਸ ਨਾਲ ਹੀ ਤਿੰਨ ਹੋਰ ਸ਼ੇਰ ਤੇ ਤਿੰਨ ਅਫਰੀਕੀ ਸ਼ੇਰ 'ਚ ਵੀ 'ਸੁਖੀ ਖੰਘ' ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਉਮੀਦ ਹੈ ਕਿ ਇਹ ਸਾਰੇ ਜਲਦ ਠੀਕ ਹੋ ਜਾਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਪਾਲਤੂ ਕੁੱਤੇ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਏ ਸਨ। ਅਜਿਹੇ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਇਹ ਪਹਿਲਾਂ ਮਾਮਲਾ ਹੈ, ਜਿਸ 'ਚ ਕਿਸੇ ਗ਼ੈਰ-ਪਾਲਤੂ ਜਾਨਵਰ ਨੂੰ ਪੌਜ਼ਿਟਿਵ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਨੈਸ਼ਨਲ ਵੇਟਰੇਨਰੀ ਸਰਵਿਸ ਦੀ ਲੈਬ 'ਚ ਇਸ ਟਾਈਗਰ ਦੀ ਜਾਂਚ ਕੀਤੀ ਗਈ। ਕਿਸੇ ਟਾਈਗਰ ਦੇ ਕੋਵਿਡ-19 ਸੰਕ੍ਰਮਿਤ ਹੋਣ ਦਾ ਇਹ ਪਹਿਲਾ ਮਾਮਲਾ ਹੈ।

Posted By: Amita Verma