ਹਰਵਿੰਦਰ ਰਿਆੜ, ਨਿਊਯਾਰਕ : ਸ਼ੁੱਕਰਵਾਰ ਨੂੰ ਤੜਕਸਾਰ ਫਿਸ਼ਰ ਕਾਉੂਂਟੀ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਫਿਸ਼ਰਜ਼ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਹਿਮਲਟਨ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਫਿਸਰਜ਼ 'ਚ ਰਾਤ ਨੂੰ ਹੋਏ ਹਾਦਸੇ 'ਚ ਦੋ ਨੌਜਵਾਨ ਮਾਰੇ ਗਏ। ਇਹ ਹਾਦਸਾ ਕਿਊੁਬਰਲੈਂਡ ਅਤੇ ਹੋਸੀਅਰ ਸੜਕਾਂ ਵਿਚਕਾਰ ਪੂਰਬ 121 ਸਟਰੀਟ 'ਤੇ ਸਵੇਰੇ 2.30 ਵਜੇ ਹੋਇਆ।

ਸ਼ੈਰਿਫ ਦੇ ਦਫ਼ਤਰ ਨੇ ਦੱਸਿਆ ਕਿ ਕਾਰ ਇਕ ਦਰੱਖਤ ਨਾਲ ਟਕਰਾ ਗਈ। ਜਾਂਚਕਰਤਾ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਕਰੈਸ਼ ਤੋਂ ਬਾਅਦ ਕੀ ਹੋਇਆ। ਪਿੁਲਸ ਦਾ ਕਹਿਣਾ ਹੈ ਕਿ ਐੱਸਯੂਵੀ ਦੇ ਚਾਲਕ ਦਵਨੀਤ ਐੱਸ. ਚਾਹਲ (22) ਨੂੰ ਹਾਦਸੇ ਪਿੱਛੋਂ ਜਦੋਂ ਬਾਹਰ ਕੱਢਿਆ ਗਿਆ ਤਾਂ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉੁਨ੍ਹਾਂ ਹਾਦਸੇ ਸਮੇਂ ਸੀਟ ਬੈਲਟ ਨਹੀਂ ਲਗਾਈ ਸੀ।

ਇਕ ਫਰੰਟ ਸੀਟ 'ਤੇ ਬੈਠਾ ਨੌਜਵਾਨ ਵਰਨਦੀਪ ਐੱਸ (19) ਵੀ ਹਾਦਸੇ ਦੌਰਾਨ ਮਾਰਿਆ ਗਿਆ। ਇਕ ਨੌਜਵਾਨ ਗੁਰਜੋਤ ਸਿੰਘ ਸੰਧੂ (20) ਐੱਸਯੂਵੀ ਦੇ ਬਾਹਰ ਡਿੱਗਾ ਪਿਆ ਸੀ। ਗੁਰਜੋਤ ਸਿੰਘ ਸੰਧੂ ਨੂੰ 86ਵੇਂ ਸਟ੍ਰੀਟ 'ਤੇ ਸੈਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।