ਜੇਐੱਨਐੱਨ, ਅਮਰੀਕਾ: ਪਰਲ ਹਾਰਬਰ, ਹਵਾਈ ਦੇ ਇਤਿਹਾਸਕ ਫ਼ੌਜੀ ਅੱਡੇ 'ਤੇ ਇਕ ਬੰਧੂਕਧਾਰੀ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸਥਾਨਕ ਮੀਡੀਆ ਮੁਤਾਬਿਕ ਇਸ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ, ਹਮਲਾਵਰ ਨੇ ਖ਼ੁਦ ਨੂੰ ਵੀ ਇਸ 'ਚ ਗੋਲ਼ੀ ਮਾਰ ਲਈ। ਹਾਲਾਂਕਿ, ਇੱਥੇ ਜਾਣਕਾਰੀ ਮਿਲੀ ਕਿ ਫਾਇਰਿੰਗ ਦੌਰਾਨ ਇੰਡੀਅਨ ਏਅਰਫੋਰਸ ਦੇ ਚੀਫ਼ ਏਅਰ ਮਾਰਸ਼ਲ ਆਰਕੇਐੱਸ ਭਦੌਰੀਆ ਤੇ ਉਨ੍ਹਾਂ ਦੀ ਟੀਮ ਮੌਜੂਦ ਸੀ।

ਭਾਰਤੀ ਹਵਾਈ ਫ਼ੌਜ ਦੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਮਰੀਕੀ ਨੇਵੀ ਤੇ ਹਵਾਈ ਫ਼ੌਜ ਦੇ ਸੰਯੁਕਤ ਬੇਸ ਪਰਲ ਹਾਰਬਰ ਹਿਕਮ 'ਚ ਹੋਈ ਫਾਇਰਿੰਗ 'ਚ ਮੁੱਖ ਸਮੇਤ ਸਾਰੇ ਏਅਰਫੋਰਸ ਦੇ ਜਵਾਨ ਸੁਰੱਖਿਅਤ ਹਨ। ਦੱਸ ਦੇਈਏ ਕਿ ਇਹ ਫਾਇਰਿੰਗ ਬੁੱਧਵਾਰ ਰਾਤ ਨੂੰ ਹੋਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Posted By: Amita Verma