ਸਾਨ ਐਂਟੋਨੀਓ (ਏਪੀ) : ਸਾਨ ਐਂਟੋਨੀਓ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਇੰਜਣ ਵਾਲਾ ਛੋਟਾ ਜਹਾਜ਼ ਲੈਂਡਿੰਗ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸਾਨ ਐਂਟੋਨੀਓ ਦੇ ਫਾਇਰ ਚੀਫ਼ ਚਾਰਲਸ ਹੁੱਡ ਨੇ ਦੱਸਿਆ ਕਿ ਇਹ ਜਹਾਜ਼ ਸ਼ਾਮ 6.30 ਵਜੇ ਹੇਠਾਂ ਉਤਰਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ।

ਚਾਰਲਸ ਹੁੱਡ ਨੇ ਦੱਸਿਆ ਕਿ ਇਹ ਜਹਾਜ਼ ਨੇ ਹੌਸਟਨ ਦੇ ਦੱਖਣ-ਪੱਛਮ ਵਿਚ ਸਥਿਤ ਸ਼ੂਗਰ ਲੈਂਡ ਤੋਂ ਉਡਾਣ ਭਰੀ ਸੀ ਤੇ ਇਹ ਬੋਇਰਨ ਜਾ ਰਿਹਾ ਸੀ ਕਿ ਰਸਤੇ ਵਿਚ ਇੰਜਣ ਵਿਚ ਖ਼ਰਾਬੀ ਆ ਗਈ। ਹੁੱਡ ਅਨੁਸਾਰ ਹਾਦਸੇ ਸਮੇਂ ਜਹਾਜ਼ ਵਿਚ ਤਿੰਨ ਲੋਕ ਸਵਾਰ ਸਨ। ਫੈਡਰਲ ਐਵੀਏਸ਼ਨ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।