ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਵਰਜਿਨ ਆਈਲੈਂਡ ’ਚ ਨਾਜਾਇਜ਼ ਤਰੀਕੇ ਨਾਲ ਵੜੇ ਤਿੰਨ ਭਾਰਤੀਆਂ ਨੂੰ ਇਕ ਵਾਰ ਫਿਰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਨੂੰ ਭਾਰਤ ਡਿਪੋਰਟ ਕੀਤਾ ਗਿਆ ਸੀ।

ਇਕ ਅਮਰੀਕੀ ਵਕੀਲ ਨੇ ਜਾਣਕਾਰੀ ਦਿੱਤੀ ਕਿ ਅਮਰੀਕੀ ਵਰਜਿਨ ਆਈਲੈਂਡ ਦੇ ਤ੍ਰਿਕੋਇਕਸ ਹਵਾਈ ਅੱਡੇ ’ਤੇ 24 ਨਵੰਬਰ ਨੂੰ ਕ੍ਰਿਸ਼ਣਾਬੇਨ ਪਟੇਲ (25), ਨਿਕੁੰਜ ਕੁਮਾਰ ਪਟੇਲ (27) ਤੇ ਅਸ਼ੋਕ ਕੁਮਾਰ ਪਟੇਲ (39) ਨੂੰ ਗਿ੍ਰਫ਼ਤਾਰ ਕੀਤਾ ਗਿਆ। ਤਿੰਨੇ ਦੋਸ਼ੀ ਫੋਰਟ ਲਾਊਡਰਡੇਲ ਫਲੋਰੀਡਾ ਲਈ ਉਡਾਣ ਭਰਨ ਵਾਲੇ ਸਨ। ਨਿਆਂ ਵਿਭਾਗ ਮੁਤਾਬਕ ਜੇ ਇਹ ਦੋਸ਼ੀ ਪਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਤਿੰਨਾਂ ਦੋਸ਼ੀਆਂ ਨੂੰ ਦੋ ਦਸੰਬਰ ਨੂੰ ਮਜਿਸਟ੍ਰੇਟ ਕੋਰਟ ’ਚ ਪੇਸ਼ ਕੀਤਾ ਗਿਆ। ਜਾਂਚ ’ਚ ਪਤਾ ਲੱਗਾ ਕਿ ਇਨ੍ਹਾਂ ਤਿੰਨਾਂ ਨੂੰ ਅਗਸਤ 2019 ’ਚ ਵੀ ਕੈਲੀਫੋਰਨੀਆ ’ਚ ਹਿਰਾਸਤ ’ਚ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਅਮਰੀਕਾ ਤੋਂ ਭਾਰਤ ਭੇਜ ਦਿੱਤਾ ਗਿਆ ਸੀ। ਇਨ੍ਹਾਂ ਤਿੰਨਾਂ ’ਤੇ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਬਾਰੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।

Posted By: Susheel Khanna