ਵਾਸ਼ਿੰਗਟਨ (ਏਜੰਸੀਆਂ) : ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਭਿਆਨਕ ਧਮਾਕੇ ਪਿੱਛੋਂ ਦੁਨੀਆ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਫਰਾਂਸ, ਅਮਰੀਕਾ ਵਰਗੇ ਕਈ ਦੇਸ਼ਾਂ ਦੀ ਮਦਦ ਪੁੱਜ ਵੀ ਚੁੱਕੀ ਹੈ ਪ੍ਰੰਤੂ ਇਹ ਕਾਫ਼ੀ ਨਹੀਂ ਹੈ। ਲਿਬਨਾਨ ਨੂੰ ਹੋਰ ਜ਼ਿਆਦਾ ਸਹਾਇਤਾ ਪਹੁੰਚਾਉਣ ਲਈ ਫਰਾਂਸ ਦੀ ਪਹਿਲ 'ਤੇ ਐਤਵਾਰ ਨੂੰ ਕਾਨਫਰੰਸ ਕਾਲ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਦੇਸ਼ਾਂ ਦੇ ਆਗੂ ਗੱਲਬਾਤ ਕਰਨਗੇ।

ਟਰੰਪ ਨੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਨੇ ਲਿਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਲੱਗ-ਅਲੱਗ ਗੱਲ ਕੀਤੀ ਹੈ। ਅਮਰੀਕਾ ਦੇ ਤਿੰਨ ਵੱਡੇ ਜਹਾਜ਼ ਰਾਹਤ ਸਮੱਗਰੀ ਲੈ ਕੇ ਰਵਾਨਾ ਹੋ ਚੁੱਕੇ ਹਨ। ਇਸ ਦੇ ਇਲਾਵਾ ਨਰਸਾਂ ਤੇ ਡਾਕਟਰਾਂ ਦੀ ਟੀਮ ਅਤੇ ਡਾਕਟਰੀ ਸਮੱਗਰੀ ਵੀ ਭੇਜੀ ਜਾ ਰਹੀ ਹੈ। ਅਸੀਂ ਹੋਰ ਵੀ ਮਦਦ ਪਹੁੰਚਾਵਾਂਗੇ। ਕਈ ਹੋਰ ਦੇਸ਼ ਵੀ ਮਦਦ ਵਿਚ ਹੱਥ ਵੰਡਾਉਣਾ ਚਾਹੁੰਦੇ ਹਨ। ਬੈਰੂਤ ਬੰਦਰਗਾਹ 'ਤੇ ਮੰਗਲਵਾਰ ਨੂੰ ਹੋਏ ਭਿਆਨਕ ਧਮਾਕੇ ਵਿਚ 154 ਲੋਕਾਂ ਦੀ ਮੌਤ ਹੋ ਗਈ ਸੀ ਅਤੇ 5,000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਫਰਾਂਸ ਸਮੇਤ ਕਈ ਦੇਸ਼ਾਂ ਨੇ ਹੰਗਾਮੀ ਸਹਾਇਤਾ ਦੇ ਰੂਪ ਵਿਚ ਡਾਕਟਰਾਂ ਦੀ ਟੀਮ, ਮੈਡੀਕਲ ਯੰਤਰ ਅਤੇ ਖਾਧ ਸਮੱਗਰੀ ਲਿਬਨਾਨ ਭੇਜੀ ਹੈ।

ਅਰਬ ਲੀਗ ਵੀ ਕਰੇਗੀ ਮਦਦ

ਇਸ ਦੌਰਾਨ ਲਿਬਨਾਨ ਨਾਲ ਇਕਜੁੱਟਤਾ ਦਿਖਾਉਣ ਲਈ ਮੱਧ ਪੂਰਬ ਅਤੇ ਯੂਰਪ ਦੇ ਕਈ ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਦਾ ਬੈਰੂਤ ਪੁੱਜਣਾ ਸ਼ੁਰੂ ਹੋ ਗਿਆ ਹੈ। ਯੂਰਪੀ ਕੌਂਸਲ ਦੇ ਪ੍ਰਧਾਨ ਦੇ ਇਲਾਵਾ ਅਰਬ ਲੀਗ ਦੇ ਮੁਖੀ ਅਹਿਮਦ ਅਬੁਲ ਘੇਈਤ ਵੀ ਇੱਥੇ ਪੁੱਜੇ ਹਨ। ਘੇਈਤ ਨੇ ਲਿਬਨਾਨੀ ਰਾਸ਼ਟਰਪਤੀ ਨਾਲ ਮੁਲਾਕਾਤ ਪਿੱਛੋਂ ਕਿਹਾ ਕਿ ਸਾਡਾ ਸੰਗਠਨ ਹਰ ਸੰਭਵ ਮਦਦ ਕਰੇਗਾ। ਅਸੀਂ ਧਮਾਕੇ ਦੀ ਜਾਂਚ ਵਿਚ ਵੀ ਸਹਿਯੋਗ ਲਈ ਤਿਆਰ ਹਾਂ। ਉਧਰ, ਪੂਰੇ ਲਿਬਨਾਨ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰੀ ਤੰਤਰ ਦੀ ਅਸਮਰੱਥਾ, ਮਾੜੇ ਪ੍ਰਬੰਧ ਅਤੇ ਚੌਤਰਫ਼ਾ ਭਿ੍ਸ਼ਟਾਚਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਗੁੱਸਾ ਹੈ।

10 ਵਾਰ ਦਿੱਤੀ ਸੀ ਚਿਤਾਵਨੀ

ਪਿਛਲੇ ਛੇ ਸਾਲਾਂ ਵਿਚ ਲਿਬਨਾਨ ਦੇ ਕਸਟਮ, ਫ਼ੌਜ, ਸੁਰੱਖਿਆ ਏਜੰਸੀਆਂ ਅਤੇ ਨਿਆਪਾਲਿਕਾ ਦੇ ਅਧਿਕਾਰੀਆਂ ਨੇ ਘੱਟ ਤੋਂ ਘੱਟ 10 ਵਾਰ ਚਿਤਾਵਨੀ ਦਿੱਤੀ ਸੀ ਕਿ ਬੈਰੂਤ ਬੰਦਰਗਾਹ 'ਤੇ ਧਮਾਕਾਖੇਜ਼ ਰਸਾਇਣਾਂ ਦਾ ਜਖੀਰਾ ਬਿਨਾਂ ਕਿਸੇ ਸੁਰੱਖਿਆ ਇੰਤਜ਼ਾਮ ਦੇ ਰੱਖਿਆ ਹੋਇਆ ਹੈ। ਕੁਝ ਦਸਤਾਵੇਜ਼ਾਂ ਦੇ ਸਾਹਮਣੇ ਆਉਣ ਤੋਂ ਇਹ ਪਤਾ ਚਲਿਆ ਹੈ।

ਨਾਸਾ ਨੇ ਜਾਰੀ ਕੀਤੀਆਂ ਤਸਵੀਰਾਂ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਿੰਗਾਪੁਰ ਦੀ ਭੌਂ ਪ੍ਰਯੋਗਸ਼ਾਲਾ ਦੇ ਸਹਿਯੋਗ ਨਾਲ ਬੈਰੂਤ ਧਮਾਕੇ ਦੀਆਂ ਹਾਈ ਰੈਜ਼ੋਲੂਸ਼ਨ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤੋਂ ਬੈਰੂਤ ਦੀ ਤਬਾਹੀ ਦਾ ਪੂਰਾ ਚਿੱਤਰ ਸਾਫ਼ ਹੋ ਜਾਂਦਾ ਹੈ। ਨਾਸਾ ਦੀ 'ਐਡਵਾਂਸ਼ਡ ਰੈਪਿਡ ਇਮੇਜਿੰਗ ਐਂਡ ਐਨਲਸਿਸ' ਟੀਮ ਨੇ ਉਪਗ੍ਹਿ ਤੋਂ ਪ੍ਰਰਾਪਤ ਡਾਟਾ ਰਾਹੀਂ ਨੁਕਸਾਨ ਦਾ ਆਂਕਲਨ ਕੀਤਾ ਹੈ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਧਮਾਕੇ ਪਿੱਛੋਂ ਕਿਸ ਤਰ੍ਹਾਂ ਧਰਤੀ ਦੀ ਤਹਿ ਵਿਚ ਬਦਲਾਅ ਦੇਖਿਆ ਗਿਆ ਜੋਕਿ ਭੂਚਾਲ ਵਰਗੀ ਕਿਸੇ ਵੱਡੀ ਘਟਨਾ ਪਿੱਛੋਂ ਹੁੰਦਾ ਹੈ।