ਵਾਸ਼ਿੰਗਟਨ (ਏਐੱਨਆਈ) : ਅਮਰੀਕਾ ਨੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 27 ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ। ਜਿਨ੍ਹਾਂ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ’ਚ 12 ਚੀਨੀ ਕੰਪਨੀਆਂ ਵੀ ਹਨ।

ਅਮਰੀਕਾ ਨੇ ਬੁੱਧਵਾਰ ਨੂੰ 27 ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ ਹੈ। ਇਨ੍ਹਾਂ ’ਚ ਚੀਨੀ ਕੰਪਨੀਆਂ ਤੋਂ ਇਲਾਵਾ ਪਾਕਿਸਤਾਨ, ਰੂਸ, ਜਾਪਾਨ ਤੇ ਸਿੰਗਾਪੁਰ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਅਮਰੀਕਾ ਨੇ ਇਸ ਕਦਮ ਪਿੱਛੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਅਮਰੀਕੀ ਵਣਜ ਮੰਤਰੀ ਗਿਨਾ ਐੱਮ ਰੈਮੋਂਡੋ ਨੇ ਕਿਹਾ ਕਿ ਵਿਸ਼ਵ ਵਪਾਰ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ’ਚ ਜ਼ੋਖ਼ਿਮ ਉਠਾਉਣ ਲਈ ਨਹੀਂ ਬਲਕਿ ਸ਼ਾਂਤੀ, ਖ਼ੁਸ਼ਹਾਲੀ ਤੇ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਦੀ ਹਮਾਇਤ ਲਈ ਹੈ। ਇਸ ਕਦਮ ਨਾਲ ਅਮਰੀਕੀ ਤਕਨੀਕ ਦੀ ਮਦਦ ਨਾਲ ਪਾਕਿਸਤਾਨ ਦੇ ਅਸੁਰੱਖਿਅਤ ਪਰਮਾਣੂ ਜਾਂ ਮਿਜ਼ਾਈਲ ਪ੍ਰੋਗਰਾਮ ’ਤੇ ਰੋਕ ਲੱਗੇਗੀ। ਚੀਨੀ ਫ਼ੌਜ ਦੇ ਆਧੁਨਿਕੀਕਰਨ ’ਚ ਮਦਦ ਕਰਨ ਵਾਲੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ।

Posted By: Sunil Thapa