ਵਾਸ਼ਿੰਗਟਨ, ਏਐੱਨਆਈ : ਅਗਲੇ ਹਫ਼ਤੇ ਅਮਰੀਕਾ ਦੀ ਸੀਨੇਟ ਕਮੇਟੀ ਇਕ ਬਿੱਲ 'ਤੇ ਵੋਟ ਪਾਉਣ ਵਾਲੀ ਹੈ ਜੋ ਸੋਸ਼ਲ ਮੀਡੀਆ 'ਤੇ ਟਿਕਟਾਕ ਦੇ ਇਸਤੇਮਾਲ 'ਤੇ ਪਾਬੰਦੀ ਲਗਾਏਗੀ। ਇਸ ਨਾਲ ਸਰਕਾਰ ਵੱਲੋਂ ਜਾਰੀ ਡਿਵਾਈਸੇਜ਼ 'ਤੇ ਫੇਡਰਲ ਮੁਲਾਜ਼ਮਾਂ ਦੁਆਰਾ ਸੋਸ਼ਲ ਮੀਡੀਆ ਐਪ ਟਿਕਟਾਕ ਦੇ ਇਸਤੇਮਾਲ 'ਤੇ ਰੋਕ ਲੱਗ ਜਾਵੇਗੀ। ਦੱਸ ਦਈਏ ਕਿ ਇਹ ਬਿੱਲ ਰਿਪਬਲਿਕਨ ਸੀਨੇਟਰ ਜੋਸ਼ ਹਾਵਲੇ ਦੁਆਰਾ ਲਗਾਇਆ ਗਿਆ ਹੈ।

ਸੀਨੇਟ ਹੋਮਲੈਂਡ ਸਕਿਊਰਿਟੀ ਵੱਲੋਂ ਸਰਕਾਰੀ ਮਾਮਲਿਆਂ ਦੀ ਕਮੇਟੀ 22 ਜੁਲਾਈ ਨੂੰ ਸਰਕਾਰੀ ਡਿਵਾਈਸੇਜ਼ 'ਤੇ ਟਿਕਟਾਕ ਨਾ ਹੋਣ ਸਬੰਧੀ ਐਕਟ 'ਤੇ ਸੁਣਵਾਈ ਕਰੇਗੀ। ਚੀਨੀ ਐਪ ਟਿਕਟਾਕ ਅਮਰੀਕੀ ਬੱਚਿਆਂ 'ਚ ਕਾਫ਼ੀ ਫੇਮਸ ਹੈ। ਦੱਸ ਦਈਏ ਕਿ ਭਾਰਤ ਵੱਲੋਂ ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ ਯੂਸੀ ਬ੍ਰਾਊਜ਼ਰ, ਕੈਮ ਸਕੈਨਰ, ਹੈਲੋ, ਵੀਗੋ, ਯੂਸੀ ਨਿਊਜ਼ ਵਰਗੇ ਕਈ ਹਰਮਨਪਿਆਰੇ ਐਪਸ ਸ਼ਾਮਲ ਹਨ।

ਬੈਨ ਹੋਣ ਦੇ ਬਾਅਦ ਚੀਨੀ ਕੰਪਨੀ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਪਰ ਸਰਕਾਰ ਨੇ ਅਜੇ ਤਕ ਆਪਣੇ ਫੈਸਲੇ 'ਚ ਕੋਈ ਬਦਲਾਅ ਨਹੀਂ ਕੀਤਾ। ਹਾਲਾਂਕਿ ਕੰਪਨੀ ਵੱਲੋਂ ਇਹ ਸਫ਼ਾਈ ਦਿੱਤੀ ਗਈ ਹੈ ਕਿ ਭਾਰਤੀ ਯੂਜ਼ਰਜ਼ ਦਾ ਡਾਟਾ ਸਿੰਗਾਪੁਰ ਦੇ ਸਰਵਰ 'ਚ ਸੇਵ ਹੋ ਰਿਹਾ ਹੈ।

Posted By: Sarabjeet Kaur