ਵਾਸ਼ਿੰਗਟਨ (ਏਜੰਸੀ) : ਅਫ਼ਗਾਨਿਸਤਾਨ ਤੋਂ 11 ਸਤੰਬਰ ਤਕ ਅਮਰੀਕੀ ਦਸਤਿਆਂ ਦੀ ਪੂਰਨ ਵਾਪਸੀ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਅਮਰੀਕਾ ਜੰਗ ਪ੍ਰਭਾਵਿਤ ਇਸ ਦੇਸ਼ 'ਚ ਆਪਣੇ ਫ਼ੌਜੀਆਂ ਦੀ ਗਿਣਤੀ ਵਧਾ ਸਕਦਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ ਹੈ।

ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਸਮੇਂ ਲਈ ਅਫਗਾਨਿਸਤਾਨ 'ਚ ਹੋਰ ਸਮਰੱਥਾ ਵਧਾਈ ਜਾਵੇਗੀ, ਤਾਂ ਜੋ ਰਾਸ਼ਟਰਪਤੀ ਵੱਲੋਂ ਤੈਅ ਕੀਤੀ ਗਈ ਸਮਾਂ ਹੱਤ ਤਕ ਬੱਲਾਂ ਦੀ ਸੁਰੱਖਿਅਤ, ਵਿਵਸਥਾ ਤੇ ਸਹੀ ਤਰੀਕੇ ਨਾਲ ਵਾਪਸੀ ਯਕੀਨੀ ਹੋ ਸਕੇ। ਹਾਲਾਂਕਿ ਕਿਰਬੀ ਨੇ ਇਹ ਵੀ ਕਿਹਾ ਹੈ ਕਿ ਮੈਂ ਅਜੇ ਇਹ ਨਹੀਂ ਦੱਸ ਸਕਦਾ ਕਿ ਇਹ ਪ੍ਰਕਿਰਿਆ ਕਿਵੇਂ ਹੋਵੇਗੀ ਤੇ ਇਸ ਦੌਰਾਨ ਕਿੰਨੇ ਫ਼ੌਜੀਆਂ ਦੀ ਤਾਇਨਾਤੀ ਕੀਤੀ ਜਾਵੇਗੀ।

ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਫ਼ਗਾਨਿਸਤਾਨ ਤੋਂ 11 ਸਤੰਬਰ ਤਕ ਅਮਰੀਕੀ ਤਕ ਅਮਰੀਕੀ ਬਲਾਂ ਨੂੰ ਵਾਪਸ ਬੁਲਾ ਲਿਆ ਜਾਵੇਗਾ। ਬਾਇਡਨ ਨੇ ਕਿਹਾ ਸੀ ਕਿ ਹਜ਼ਾਰਾਂ ਫ਼ੌਜੀਆਂ ਨੂੰ ਸਿਰਫ਼ ਇਕ ਦੇਸ਼ ਦੀ ਸੁਰੱਖਿਆ 'ਤੇ ਕੇਂਦਰਤ ਕਰਨਾ ਤੇ ਅਰਬਾਂ ਡਾਲਰ ਖ਼ਰਚ ਕਰਨਾ ਸਹੀ ਫ਼ੈਸਲਾ ਨਹੀਂ ਹੈ। ਅਫ਼ਗਾਨਿਸਤਾਨ 'ਚ ਹਾਲੇ ਵੀ ਢਾਈ ਤੋਂ ਤਿੰਨ ਹਜ਼ਾਰ ਅਮਰੀਕੀ ਫ਼ੌਜੀ ਹਨ।