v> ਸੰਯੁਕਤ ਰਾਸ਼ਟਰ. ਏਜੰਸੀ : ਸੰਯੁਕਤ ਰਾਸ਼ਟਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਕਈ ਚੁਣੌਤੀਆਂ ਨਾਲ ਨਿਪਟਣ 'ਚ ਧਾਰਮਿਕ ਆਗੂਆਂ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਐਂਟੋਨੀਓ ਗੁਟੇਰੇਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਖ਼ਤਰਨਾਕ ਬਿਮਾਰੀ ਨਾਲ ਨਿਪਟਣ ਲਈ ਅੱਜ ਸਾਰੀ ਦੁਨੀਆ ਨੂੰ ਇਕੱਠੇ ਮਿਲ ਕੇ ਸਾਹਮਣੇ ਆਉਣ ਦੀ ਜ਼ਰੂਰਤ ਹੈ। ਹੁਣ ਦੁਨੀਆ ਧਰਮ ਜਾਂ ਹੋਰ ਕਾਰਨਾਂ 'ਚ ਵੰਡੀ ਹੋਈ ਹੈ। ਅਜਿਹੇ 'ਚ ਦੁਨੀਆ ਭਰ ਦੇ ਧਾਰਮਿਕ ਆਗੂ ਵੱਖ-ਵੱਖ ਮੈਂਬਰਾਂ ਨੂੰ ਇਕੱਠਾ ਕਰਨ 'ਚ ਕਿਰਿਆਸ਼ੀਲ ਤੇ ਪ੍ਰਭਾਵਸ਼ਾਲੀ ਭੂਮਿਕਾ ਦਾ ਨਿਭਾ ਸਕਦੇ ਹਨ। ਧਾਰਮਿਕ ਆਗੂ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ 'ਚ ਸਾਥ ਦੇਣ ਲਈ ਤੇ ਲੋਕਾਂ ਨੂੰ ਬਿਮਾਰੀ ਦੇ ਪ੍ਰਭਾਵ ਤੋਂ ਬਚਾਉਣ ਲਈ ਮਦਦਗਾਰ ਸਾਬਿਤ ਹੋ ਸਕਦੇ ਹਨ।

Posted By: Rajnish Kaur