ਵਾਸ਼ਿੰਗਟਨ, ਪੀਟੀਆਈ : ਭਾਰਤ 'ਚ ਸਮੇਂ ਨਾਲ ਲਾਕਡਾਊਨ ਕਰਨ ਦੇ ਫੈਸਲੇ ਨੂੰ ਭਾਰਤੀ ਮੂਲ ਦੇ ਅਮਰੀਕੀ ਕਾਰਡੀਓਲੋਜਿਸਟ ਡਾ. ਇੰਦਰਨੀਲ ਬਸੂ ਰੇ ਨੇ ਸਲਾਹਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਕਾਫ਼ੀ ਘੱਟ ਕਰਨ 'ਚ ਮਦਦ ਮਿਲੀ ਹੈ। ਭਾਰਤ 'ਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਜਿੱਥੇ ਇਕ ਲੱਖ ਨੱਬੇ ਹਜ਼ਾਰ ਤੋਂ ਜ਼ਿਆਦਾ ਹੈ ਦੂਜੇ ਪਾਸੇ ਮਰਨ ਵਾਲਿਆਂ ਦੀ ਤਦਾਦ ਲਗਪਗ ਸਾਢੇ ਪੰਜ ਹਜ਼ਾਰ ਹੈ। ਸੰਕ੍ਰਮਿਤ ਮਰੀਜ਼ਾਂ ਦੇ ਮਾਮਲਿਆਂ 'ਚ ਅਮਰੀਕਾ, ਬ੍ਰਾਜੀਲ, ਰੂਸ, ਬ੍ਰਿਟੇਨ, ਸਪੇਨ ਤੇ ਇਟਲੀ ਮਗਰੋਂ ਭਾਰਤ ਸੱਤਵੇਂ ਨੰਬਰ 'ਤੇ ਪਹੁੰਚ ਗਿਆ ਹੈ।

ਟੇਨੇਸੀ ਸਥਿਤ ਡਾ.ਬਸੂ ਨੇ ਕਿਹਾ ਕਿ ਕੋਲੰਬੀਆ ਯੂਨੀਵਰਸਿਟੀ ਦੀ ਇਕ ਖੋਜ 'ਚ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਸਮੇਂ ਨਾਲ ਲਾਕਡਾਊਨ ਕਰਨ ਨਾਲ ਭਾਰਤ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫ਼ੀ ਘੱਟ ਰਹੀ ਹੈ। ਇਸ ਖੋਜ ਤੋਂ ਇਹ ਵੀ ਪਤਾ ਚੱਲ ਰਿਹਾ ਹੈ ਕਿ ਜੇਕਰ ਨਿਊਯਾਰਕ 'ਚ

ਤਿੰਨ ਮਾਰਚ ਤੋਂ ਪਹਿਲਾਂ ਲਾਕਡਾਊਨ ਕਰ ਦਿੱਤਾ ਜਾਂਦਾ ਹੈ ਤਾਂ ਲਗਪਗ ਪੰਜਾਹ ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ।

ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਉਨ੍ਹਾਂ ਇਲਾਕਿਆਂ ਨੂੰ ਸਭ ਤੋਂ ਪਹਿਲਾਂ ਖੋਲ੍ਹਿਆ ਜਾਣਾ ਚਾਹੀਦਾ ਜੋ ਹਾਟਸਪਾਟ ਨਹੀਂ ਹੈ। ਹਾਟਸਪਾਟ 'ਚ ਲਾਕਡਾਊਨ ਬਰਕਰਾਰ ਰੱਖਣ ਨਾਲ ਹੀ ਸੰਕ੍ਰਮਣ ਨੂੰ ਫੈਲਣ ਨੂੰ ਰੋਕਣ ਲਈ ਆਈਸੋਲੇਸ਼ਨ ਨਾਲ ਟੈਸਟਿੰਗ 'ਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ। ਡਾ. ਬਸੂ ਮੁਤਾਬਕ ਵਿਗਿਆਨਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਪਰ ਆਰਥਿਕ ਐਮਰਜੈਂਸੀ ਘੱਟ ਕਰਨ ਲਈ ਅਰਥਵਿਵਸਥਾ ਨੂੰ ਖੋਲ੍ਹਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਬਾਰੇ ਸਾਡੀ ਜਾਣਕਾਰੀ ਕਾਫੀ ਹੱਦ ਤਕ ਬਦਲ ਗਈ ਹੈ। ਕੋਰੋਨਾ ਇਕ ਨਵੀਂ ਬਿਮਾਰੀ ਸੀ ਤੇ ਸ਼ੁਰੂਆਤ 'ਚ ਅਸੀਂ ਇਸ ਬਾਰੇ ਬਹੁਤ ਨਹੀਂ ਜਾਣਦੇ ਸੀ। ਸਰੀਰਕ ਦੂਰੀ ਬਣਾਈ ਰੱਖਣ, ਲਗਾਤਾਰ ਹੱਥ ਧੋਂਦੇ ਰਹਿਣਾ, ਭੀੜਭਾੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਨਾਲ ਅਸੀਂ ਇਸ ਦੇ ਸੰਕ੍ਰਮਣ ਤੋਂ ਬਚ ਸਕਦੇ ਹਾਂ।

Posted By: Sunil Thapa