ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਬਾਇਡਨ ਪ੍ਰਸ਼ਾਸਨ ਨੇ ਸੱਤਾ ਵਿਚ ਆਉਣ ਪਿੱਛੋਂ ਟਰੰਪ ਦੀ ਨਾਗਰਿਕਤਾ ਸਬੰਧੀ ਇਕ ਨੀਤੀ ਨੂੰ ਪਲਟ ਦਿੱਤਾ ਹੈ। ਇਸ ਪ੍ਰਸ਼ਾਸਨ ਨੇ ਨਾਗਰਿਕਤਾ ਸਬੰਧੀ ਪ੍ਰਰੀਖਿਆ 'ਤੇ ਪੁਰਾਣੀ ਵਿਵਸਥਾ ਬਹਾਲ ਕਰ ਦਿੱਤੀ ਹੈ। ਇਸ ਨਾਲ ਸਾਰੇ ਜਾਇਜ਼ ਲੋਕਾਂ ਲਈ ਅਮਰੀਕੀ ਨਾਗਰਿਕਤਾ ਪਾਉਣ ਦੀ ਰਾਹ ਆਸਾਨ ਹੋ ਸਕਦੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਵਿਭਾਗ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਨਵੀਂ ਵਿਵਸਥਾ ਤਹਿਤ ਹੁਣ ਨਾਗਰਿਕਤਾ ਦੀ ਪ੍ਰਰੀਖਿਆ 2008 ਦੇ ਤਰਜ਼ 'ਤੇ ਹੋਵੇਗੀ। ਇਹ ਵਿਵਸਥਾ ਇਕ ਮਾਰਚ ਤੋਂ ਲਾਗੂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲੇ ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਸਬੰਧੀ ਇਸ ਪ੍ਰਰੀਖਿਆ ਵਿਚ ਕੁਝ ਬਦਲਾਅ ਕਰ ਦਿੱਤੇ ਸਨ। ਸਵਾਲਾਂ ਦੀ ਗਿਣਤੀ ਨੂੰ 100 ਤੋਂ ਵਧਾ ਕੇ 128 ਕਰ ਦਿੱਤਾ ਸੀ। ਇਹ ਟੈਸਟ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਇਕ ਦਸੰਬਰ, 2020 ਪਿੱਛੋਂ ਅਰਜ਼ੀ ਦਿੱਤੀ ਹੈ।

Posted By: Susheel Khanna