ਜੇਐੱਨਐੱਨ, ਵਾਸ਼ਿੰਗਟਨ : ਅਮਰੀਕਾ 'ਚ ਤਰਣਜੀਤ ਸਿੰਘ ਸੰਧੂ ਨਵੇਂ ਭਾਰਤੀ ਰਾਜਦੂਤ ਦੇ ਰੂਪ 'ਚ ਕਾਰਜਭਾਰ ਸੰਭਾਲਣਗੇ। ਇਸ ਦੀ ਜਾਣਕਾਰੀ ਇਕ ਸੀਨੀਅਰ ਭਾਰਤੀ ਅਧਿਕਾਰੀ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦਿੱਤੀ ਹੈ। ਉਹ ਹਰਸ਼ਵਰਧਨ ਸ਼੍ਰਿੰਗਲਾ ਦੀ ਜਗ੍ਹਾ ਲੈਣਗੇ ਜੋ ਹੁਣ ਭਾਰਤ 'ਚ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ। ਹਾਲ ਹੀ 'ਚ ਉਹ ਦਿੱਲੀ ਪਹੁੰਚੇ। ਸੰਧੂ ਕੋਲ ਯੂਐੱਨ 'ਚ ਵੀ ਕੰਮ ਕਰਨ ਦਾ ਅਨੁਭਵ ਹੈ। ਨਾਲ ਹੀ ਉਹ ਵਾਸ਼ਿੰਗਟਨ 'ਚ ਮੰਨਿਆ-ਪ੍ਰਮੰਨਿਆ ਚਿਹਰਾ ਹਨ।

ਨਿਊਜ਼ ਏਜੰਸੀ ਏਐੱਨਆਈ ਅਨੁਸਾਰ, ਰਾਜਦੂਤ ਦੀ ਨਿਯੁਕਤੀ ਨਾਲ ਸਬੰਧਤ ਫਾਈਲ ਨੂੰ ਸਮਰੱਥ ਅਧਿਕਾਰੀ ਨੇ ਮਨਜ਼ੂਰੀ ਦੇ ਦਿੱਤੀ ਹੈ। ਪਰ ਸਰਕਾਰ ਵੱਲੋਂ ਅਧਿਕਾਰਤ ਐਲਾਨ ਕਰਨਾ ਬਾਕੀ ਹੈ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਸ੍ਰੀਲੰਕਾ 'ਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਹਨ ਸੰਧੂ

ਸੰਧੂ 24 ਜਨਵਰੀ, 2017 ਤੋਂ ਸ੍ਰੀਲੰਕਾ 'ਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਹਨ। ਇਸ ਤੋਂ ਪਹਿਲਾਂ ਉਹ 2013 ਤੋਂ 2017 ਤਕ ਵਾਸ਼ਿੰਗਟਨ ਡੀਸੀ 'ਚ ਭਾਰਤ ਦੇ ਦੂਤਘਰ 'ਚ ਮਿਸ਼ਨ ਦੇ ਡਿਪਟੀ ਚੀਫ ਵਜੋਂ ਕੰਮ ਕਰ ਚੁੱਕੇ ਹਨ। ਸੰਧੂ ਨੇ ਇਸ ਤੋਂ ਪਹਿਲਾਂ 1997 ਤੋਂ 2000 ਵਿਚਕਾਰ ਵਾਸ਼ਿੰਗਟਨ ਡੀਸੀ 'ਚ ਭਾਰਤੀ ਮਿਸ਼ਨ 'ਚ ਵੀ ਕੰਮ ਕੀਤਾ ਸੀ ਤੇ ਆਮ ਤੌਰ 'ਤੇ ਇਹ ਵਾਸ਼ਿੰਗਟਨ ਡੀਸੀ ਸਰਕਲ 'ਚ ਇਕ ਮੰਨਿਆ-ਪ੍ਰਮੰਨਿਆ ਚਿਹਰਾ ਹਨ।

Posted By: Seema Anand