ਲਾਸ ਏਂਜਲਸ, ਏਪੀ : ਸੰਨ 2008 ਦੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਮੂਲੀਅਤ ਕਾਰਨ ਭਾਰਤ 'ਚ ਤਹੱਵੁਰ ਰਾਣਾ ਹਾਲੇ ਅਮਰੀਕਾ ਦੀ ਹੀ ਹਿਰਾਸਤ 'ਚ ਰਹੇਗਾ। ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਨਿੱਜੀ ਹਵਾਲਗੀ ਦੇ ਮਾਮਲੇ 'ਚ ਲਾਸ ਏਂਜਲਸ 'ਚ ਇਕ ਸੰਘੀ ਜੱਜ ਨੇ ਬਚਾਅ ਪੱਖ ਦੇ ਵਕੀਲਾਂ ਤੇ ਪਟੀਸ਼ਨਕਰਤਾਵਾਂ ਨੂੰ 15 ਜੁਲਾਈ ਤਕ ਹੋਰ ਦਸਤਾਵੇਜ਼ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਹੈ।

ਮੈਜਿਸਟ੍ਰੇਟ ਜੱਜ ਜੈਕਲੀਨ ਚੁਲਜਿਆਨ ਨੇ ਵੀਰਵਾਰ ਨੂੰ ਬਚਾਅ ਪੱਖ ਦੇ ਵਕੀਲਾਂ ਤੇ ਬਚਾਅ ਪੱਖ ਨੂੰ 15 ਜੁਲਾਈ ਤਕ ਹੋਰ ਦਸਤਾਵੇਜ਼ ਦਾਖ਼ਲ ਕਰਨ ਦਾ ਆਦੇਸ਼ ਦਿੱਤਾ। ਰਾਣਾ ਸੰਘੀ ਹਿਰਾਸਤ 'ਚ ਰਹੇਗਾ। ਭਾਰਤੀ ਅਧਿਕਾਰੀਆਂ ਦਾ ਦੋਸ਼ ਹੈ ਕਿ ਰਾਣਾ ਨੇ ਆਪਣੇ ਬਚਪਨ ਦੇ ਦੋਸਤ ਡੈਵਿਡ ਕੋਲਮੈਨ ਹੈਡਲੀ ਨਾਲ ਮਿਲ ਕੇ ਪਾਕਿਸਤਾਨੀ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ, ਜਾਂ ਆਰਮੀ ਆਫ ਦ ਗੁੱਡ ਦੀ ਮਦਦ ਕਰਨ ਲਈ ਮੁੰਬਈ 'ਚ 2008 ਦੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਸੀ। ਇਸ ਵਿਚ 166 ਲੋਕ ਮਾਰੇ ਗਏ ਸਨ ਤੇ 200 ਤੋਂ ਜ਼ਿਆਦਾ ਜ਼ਖਮੀ ਹੋਏ ਸਨ।

ਕਰੀਬ 1.5 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ। ਭਾਰਤ ਦੀ ਅਪੀਲ 'ਤੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲੇ 'ਚ ਸ਼ਮੂਲੀਅਤ ਦੇ ਦੋਸ਼ 'ਚ ਲਾਸ ਏਂਜਲਸ 'ਚ 10 ਜੂਨ, 2020 ਨੂੰ ਮੁੜ ਗਿ੍ਫ਼ਤਾਰ ਕੀਤਾ ਗਿਆ ਸੀ। ਮੁੰਬਈ ਹਮਲੇ 'ਚ ਛੇ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ। ਭਾਰਤ ਨੇ ਉਸਨੂੰ ਭਗੋੜਾ ਐਲਾਨਿਆ ਹੈ। ਪਾਕਿਸਤਾਨੀ ਮੂਲ ਦਾ 60 ਸਾਲਾ ਅਮਰੀਕੀ ਨਾਗਰਿਕ ਹੈਡਲੀ 2008 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਸੀ। ਉਹ ਮਾਮਲੇ 'ਚ ਗਵਾਹ ਬਣ ਗਿਆ ਸੀ ਤੇ ਹਮਲੇ 'ਚ ਆਪਣੀ ਭੂਮਿਕਾ ਲਈ ਇਸ ਸਮੇਂ ਅਮਰੀਕਾ 'ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

ਭਾਰਤ ਦੇ ਸਹਿਯੋਗ 'ਚ ਅਮਰੀਕਾ

ਮਾਮਲੇ 'ਚ ਅਮਰੀਕਾ ਦਾ ਕਹਿਣਾ ਹੈ ਕਿ 59 ਸਾਲਾ ਰਾਣਾ ਦੀ ਭਾਰਤ 'ਚ ਹਵਾਲਗੀ ਭਾਰਤ ਤੇ ਅਮਰੀਕਾ ਵਿਚਾਲੇ ਹੋਈ ਹਵਾਲਗੀ ਸੰਧੀ ਮੁਤਾਬਕ ਹੈ। ਭਾਰਤ ਅਮਰੀਕਾ ਹਵਾਲਗੀ ਸੰਧੀ ਦੇ ਮੁਤਾਬਕ, ਭਾਰਤ ਸਰਕਾਰ ਨੇ ਰਾਣਾ ਦੀ ਰਸਮੀ ਹਵਾਲਗੀ ਦੀ ਅਪੀਲ ਕੀਤੀ ਹੈ ਤੇ ਅਮਰੀਕਾ ਨੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਉਹ ਰਾਣਾ ਨੂੰ ਭਾਰਤ ਹਵਾਲਗੀ ਕਰਨ ਲਈ ਸਰਟੀਫਾਈ ਕਰਨ ਦੀ ਅਪੀਲ ਕਰਦਾ ਹੈ ਤੇ ਹਵਾਲਗੀ ਦੀ ਅਪੀਲ 'ਚ ਸੰਭਾਵਿਤ ਕਾਰਨ ਸਥਾਪਤ ਕਰਨ ਲਈ ਉਚਿਤ ਸਬੂਤ ਹਨ ਤੇ ਰਾਣਾ ਨੇ ਭਾਰਤ ਦੀ ਅਪੀਲ ਨੂੰ ਖਾਰਜ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ।