ਸਵਾਸਤਿਕ (ਏਪੀ) : ਅਮਰੀਕਾ ਵਿਚ ਨਿਊਯਾਰਕ ਦੇ ਇਕ ਛੋਟੇ ਜਿਹੇ ਸ਼ਹਿਰ ਦਾ ਨਾਂ 'ਸਵਾਸਤਿਕ' ਰਹੇ ਜਾਂ ਨਹੀਂ, ਇਹ ਤੈਅ ਕਰਨ ਲਈ ਵੋਟਿੰਗ ਕਰਵਾਉਣੀ ਪਈ। ਇਸ ਨਾਂ ਖ਼ਿਲਾਫ਼ ਇਕ ਵੀ ਵੋਟ ਨਹੀਂ ਪਿਆ ਅਤੇ ਪਿੰਡ ਦਾ ਨਾਂ ਇਹੀ ਰਿਹਾ। ਦਰਅਸਲ, ਇਸ ਨਾਂ ਨੂੰ ਨਾਜ਼ੀਆਂ ਦੇ ਪ੍ਰਤੀਕ ਚਿੰਨ੍ਹ ਨਾਲ ਜੋੜ ਕੇ ਇਤਰਾਜ਼ ਪ੍ਰਗਟਾਇਆ ਗਿਆ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਂ ਦਾ ਨਾਜ਼ੀਆਂ ਦੇ ਪ੍ਰਤੀਕ ਚਿੰਨ੍ਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕਿੱਸਾ ਇਹ ਹੈ ਕਿ ਨਿਊਯਾਰਕ ਦਾ ਇਕ ਸੈਲਾਨੀ ਮਾਈਕਲ ਅਲਕੇਮੋ ਇਧਰੋਂ ਲੰਿਘਆ ਤਾਂ ਉਸ ਦੀ ਨਜ਼ਰ ਪਿੰਡ ਦੇ ਨਾਂ 'ਤੇ ਪੈ ਗਈ। ਅਲਕੇਮੋ ਅਨੁਸਾਰ ਮੈਨੂੰ ਹੈਰਾਨ ਹੋਈ, ਇਸ ਲਈ ਕਿ ਇੱਥੋਂ ਕੁਝ ਹੀ ਦੂਰੀ 'ਤੇ ਦੂਜੀ ਸੰਸਾਰ ਜੰਗ ਦੇ ਯੋਧਾ ਦਫਨ ਹਨ। ਮੈਂ ਇਹ ਸੋਚ ਕੇ ਦੰਗ ਰਹਿ ਗਿਆ ਕਿ 1945 ਦੇ ਬਾਅਦ ਵੀ ਇੱਥੇ ਰਹਿਣ ਵਾਲੇ ਲੋਕਾਂ ਨੇ 'ਸਵਾਸਤਿਕ' ਦੀ ਥਾਂ ਕੋਈ ਦੂਜਾ ਨਾਂ ਨਹੀਂ ਚੁਣਿਆ। ਉਨ੍ਹਾਂ ਨੇ ਇਸ ਨਾਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਹਿਰ ਦੇ ਬਲੈਕ ਬਰੁੱਕ ਟਾਊਨ ਕੌਂਸਲ ਨੇ 14 ਸਤੰਬਰ ਨੂੰ ਸਰਬਸੰਮਤੀ ਨਾਲ 'ਸਵਾਸਤਿਕ' ਨਾਂ ਨਾ ਬਦਲਣ ਲਈ ਵੋਟ ਦਿੱਤਾ। ਬਲੈਕ ਬਰੁੱਕ ਦੇ ਦਰਸ਼ਕ ਜੋਹਨ ਡਗਲਸ ਨੇ ਕਿਹਾ ਕਿ 1800 ਦੇ ਦਹਾਕੇ ਵਿਚ ਸ਼ਹਿਰ ਦੇ ਮੂਲ ਨਿਵਾਸੀਆਂ ਨੇ ਇਸ ਦਾ ਨਾਂ ਸਵਾਸਤਿਕ ਰੱਖਿਆ ਸੀ। ਇਹ ਨਾਂ ਸੰਸਕ੍ਰਿਤ ਦੇ ਸ਼ਬਦ 'ਸਵਾਸਤਿਕ' ਤੋਂ ਲਿਆ ਗਿਆ ਸੀ ਜਿਸ ਦਾ ਅਰਥ ਹੁੰਦਾ ਹੈ-ਕਲਿਆਣ। ਸਾਨੂੰ ਬਾਹਰ ਦੇ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ ਜੋ ਸਾਡੇ ਭਾਈਚਾਰੇ ਦੇ ਇਤਿਹਾਸ ਦੇ ਬਾਰੇ ਵਿਚ ਕੁਝ ਨਹੀਂ ਜਾਣਦੇ ਅਤੇ ਇਹ ਨਾਂ ਦੇਖ ਕੇ ਭੜਕ ਜਾਂਦੇ ਹਨ ਅਤੇ ਇਸ ਦਾ ਵਿਰੋਧ ਕਰਦੇ ਹਨ। ਸਾਡੇ ਭਾਈਚਾਰੇ ਦੇ ਲੋਕਾਂ ਲਈ ਇਹ ਉਹ ਨਾਂ ਹੈ ਜਿਸ ਨੂੰ ਸਾਡੇ ਪੂਰਵਜ਼ਾਂ ਨੇ ਚੁਣਿਆ ਸੀ। ਏਡੋਲਫ ਹਿਟਲਰ ਅਤੇ ਉਸ ਦੀ ਨਾਜ਼ੀ ਪਾਰਟੀ ਨੇ 1930 ਦੇ ਦਹਾਕੇ ਵਿਚ ਸਵਾਸਤਿਕ ਨੂੰ ਪ੍ਰਤੀਕ ਚਿੰਨ੍ਹ ਦੇ ਰੂਪ ਵਿਚ ਅਪਣਾਇਆ ਸੀ। ਹਿੰਦੂ, ਬੁੱਧ, ਜੈਨ ਆਦਿ ਧਰਮਾਂ ਵਿਚ ਸਵਾਸਤਿਕ ਨੂੰ ਪਵਿੱਤਰ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ, ਇਸ ਲਈ ਘਰਾਂ ਅਤੇ ਮੰਦਰਾਂ ਦੀਆਂ ਦੀਵਾਰਾਂ 'ਤੇ ਲਗਾਇਆ ਜਾਂਦਾ ਹੈ।