ਵਾਸ਼ਿੰਗਟਨ (ਏਪੀ) : ਖਾੜੀ ਦੇਸ਼ਾਂ ਵੱਲੋਂ ਇਜ਼ਰਾਈਲ ਨਾਲ ਸਾਂਤੀ ਸਮਝੌਤੇ ਕਰਨ ਦੀ ਸੂਚੀ ਵਿਚ ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਮਲ ਹੋਣ ਪਿੱਛੋਂ ਹੁਣ ਸੂਡਾਨ ਵੀ ਸ਼ਾਮਲ ਹੋਵੇਗਾ। ਰਾਸ਼ਟਰਪਤੀ ਚੋਣ ਤੋਂ 11 ਦਿਨ ਪਹਿਲੇ ਅਮਰੀਕੀ ਰਾਸ਼ਟਰਪਤੀ ਡੋੋਨਾਲਡ ਟਰੰਪ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਆਪਣੀ ਇਕ ਉੁਪਲੱਬਧੀ ਦੱਸਿਆ ਹੈ।

ਟਰੰਪ ਨੇ ਕਿਹਾ ਕਿ ਅਬਰਾਹਿਮ ਏਕਾਰਡ ਤਹਿਤ ਕੀਤੇ ਜਾ ਰਹੇ ਸ਼ਾਂਤੀ ਸਮਝੌਤੇ ਨਾਲ ਪੰਜ ਹੋਰ ਦੇਸ਼ ਵੀ ਜੁੜਨ ਜਾ ਰਹੇ ਹਨ। ਇਹ ਪ੍ਰਕਿਰਿਆ ਅਰਬ ਦੇਸ਼ਾਂ ਵਿਚ ਸ਼ਾਂਤੀ ਸਥਾਪਨਾ ਲਈ ਨੀਂਹ ਦਾ ਕੰਮ ਕਰੇਗੀ। ਅਬਰਾਹਿਮ ਏਕਾਰਡ ਇਜ਼ਰਾਈਲ ਅਤੇ ਖਾੜੀ ਦੇਸ਼ਾਂ ਵਿਚਕਾਰ 26 ਸਾਲਾਂ ਦੇ ਇਤਿਹਾਸ ਦਾ ਪਹਿਲਾ ਸ਼ਾਂਤੀ ਸਮਝੌਤਾ ਹੈ। ਇਸ ਤੋਂ ਪਹਿਲੇ 1994 ਵਿਚ ਇਜ਼ਰਾਈਲ ਅਤੇ ਜਾਰਡਨ ਵਿਚਕਾਰ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ। ਇਸ ਸਾਲ ਅਗਸਤ ਵਿਚ ਬਹਿਰੀਨ ਅਤੇ ਸਤੰਬਰ ਵਿਚ ਸੰਯੁਕਤ ਅਰਬ ਅਮੀਰਾਤ ਵੀ ਇਸ ਸੂਚੀ ਵਿਚ ਸ਼ਾਮਲ ਹੋ ਗਏ ਸਨ।