ਜੇਐੱਨਐੱਨ, ਨਿਊਜਰਸੀ : New Jersey Shooting : ਅਮਰੀਕਾ ਦੇ ਨਿਊਜਰਸੀ ਸ਼ਹਿਰ 'ਚ ਮੰਗਲਵਾਰ ਨੂੰ ਇਕ ਸ਼ੂਟਆਊਟ 'ਚ ਇਕ ਪੁਲਿਸ ਅਧਿਕਾਰੀ ਸਮੇਤ ਛੇ ਲੋਕ ਮਾਰੇ ਗਏ। ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਗੋਲ਼ੀਬਾਰੀ 'ਚ ਤਿੰਨ ਨਾਗਰਿਕ ਤੇ ਦੋ ਸ਼ੱਕੀ ਹਮਲਾਵਰ ਵੀ ਮਾਰੇ ਗਏ ਹਨ। ਇਸ ਵਿਚ ਘੱਟੋ-ਘੱਟ ਇਕ ਨਾਗਰਿਕ ਤੇ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਵੀ ਹੋ ਗਏ ਹਨ। ਇਹ ਘਟਨਾ ਸ਼ਹਿਰ ਦੇ ਬੈਵਿਊ ਇਲਾਕੇ ਨੇੜੇ ਇਕ ਸਟੋਰ ਦੇ ਵਾਰ ਹੋਈ। ਪੁਲਿਸ ਵੱਲੋਂ ਹਮਲਾਵਰਾਂ ਦੇ ਪਛਾਣ ਸਬੰਧੀ ਹਾਲੇ ਤਕ ਕੋਈ ਬਿਆਨ ਨਹੀਂ ਆਇਆ ਹੈ।

ਜਰਸੀ ਸਿਟੀ ਪੁਲਿਸ ਮੁਖੀ ਮਾਈਕਲ ਕੇਲੀ ਨੇ ਕਿਹਾ ਕਿ ਫਾਇਰਿੰਗ ਦੀਆਂ ਘਟਨਾਵਾਂ ਦੋ ਥਾਈਂ ਹੋਈਆਂ। ਸ਼ੁਰੂ 'ਚ ਇਕ ਕਬਰਸਤਾਨ 'ਚ ਗੋਲ਼ੀਬਾਰੀ ਹੋਈ ਜਿੱਥੇ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੋਸ਼ਰ ਸੁਪਰ ਮਾਰਕੀਟ 'ਚ ਫਾਇਰਿੰਗ ਹੋਈ ਜਿੱਥੋਂ ਪੰਜ ਲਾਸ਼ਾਂ ਬਰਾਮਦ ਹੋਈਆਂ।

Posted By: Seema Anand