ਵਾਸ਼ਿੰਗਟਨ (ਏਪੀ) : ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ 2020 'ਚ ਚੋਣ ਹਾਰੇ ਤਾਂ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵੋਟਰ ਜੋ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪਸੰਦ ਨਾਪਸੰਦ ਵੀ ਕਰਦੇ ਹਨ, ਉਹ ਦੇਸ਼ ਦੀ ਤਰੱਕੀ ਤੇ ਬੇਰੁਜ਼ਗਾਰੀ ਦਰ ਘਟਾਉਣ ਲਈ ਉਨ੍ਹਾਂ ਨੂੰ ਵੋਟ ਦੇਣ। ਸੂਤਰ ਦੱਸਦੇ ਹਨ ਕਿ ਟਰੰਪ ਅਮਰੀਕੀ ਅਰਥਚਾਰੇ ਦੀ ਹਾਲਤ ਨੂੰ ਲੈ ਕੇ ਖ਼ੁਦ ਚਿੰਤਤ ਹਨ। ਉਨ੍ਹਾਂ ਨੂੰ ਡਰ ਹੈ ਕਿ ਚੋਣਾਂ ਤਕ ਕਿਤੇ ਅਮਰੀਕਾ ਦੀ ਆਰਿਥਕ ਸਥਿਤੀ ਗੜਬੜਾ ਨਾ ਜਾਵੇ।

ਦੁਨੀਆ ਦੇ ਵਿੱਤੀ ਬਾਜ਼ਾਰਾਂ ਨੇ ਇਸੇ ਹਫ਼ਤੇ ਅਮਰੀਕਾ 'ਚ ਮੰਦੀ ਦਾ ਦੌਰ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਹਨ। ਇਸ ਨਾਲ ਨਿਵੇਸ਼ਕਾਂ, ਕੰਪਨੀਆਂ ਤੇ ਉਪਭੋਗਤਾਵਾਂ 'ਚ ਬੇਚੈਨੀ ਵੇਖੀ ਜਾ ਰਹੀ ਹੈ। ਇਹ ਉਦੋਂ ਹੋ ਰਿਹਾ ਹੈ ਜਦੋਂ ਟਰੰਪ ਨੇ ਚੀਨ ਦੇ ਮਾਲ 'ਤੇ ਦੰਡਾਤਮਕ ਡਿਊਟੀ ਲਾਈ ਹੈ ਤੇ ਬਰਤਾਨੀਆ ਤੇ ਜਰਮਨੀ ਜਿਹੇ ਸਹਿਯੋਗੀ ਦੇਸ਼ਾਂ ਨੂੰ ਮੌਖਿਕ ਚਿਤਾਵਨੀ ਦਿੱਤੀ ਹੋਈ ਹੈ। ਦੋਵਾਂ ਸਹਿਯੋਗੀ ਦੇਸ਼ਾਂ ਦੇ ਅਰਥਚਾਰੇ ਵੀ ਕਮਜ਼ੋਰ ਪੈ ਰਹੇ ਹਨ। ਅਮਰੀਕਾ 'ਚ ਚੋਣਾਂ ਤੋਂ ਪਹਿਲਾਂ ਮੰਦੀ ਰਾਸ਼ਟਰਪਤੀ ਟਰੰਪ 'ਤੇ ਭਾਰੀ ਪੈ ਸਕਦੀ ਹੈ। ਕਿਉਂਕਿ ਉਨ੍ਹਾਂ ਨੇ ਅਰਥਚਾਰੇ ਨੂੰ ਮਜ਼ਬੂਤ ਕਰਨ ਦਾ ਨਾਅਰਾ ਦੇ ਕੇ ਪਹਿਲੀ ਚੋਣ ਜਿੱਤੀ ਸੀ ਤੇ ਦੂਜੀ ਚੋਣ ਲਈ ਵੀ ਉਹ ਜਨਤਾ ਨੂੰ ਇਹੀ ਸੁਪਨਾ ਵਿਖਾਉਣ ਵਾਲੇ ਸਨ। ਟਰੰਪ ਦੇ ਸਲਾਹਕਾਰਾਂ ਨੂੰ ਡਰ ਹੈ ਕਿ ਕਮਜ਼ੋਰ ਆਰਿÎਥਕ ਸਥਿਤੀ ਨਾਲ ਚੋਣਾਂ 'ਚ ਨੁਕਸਾਨ ਹੋ ਸਕਦਾ ਹੈ। ਨਰਮਪੰਥੀ ਰਿਪਬਲਿਕਨ ਤੇ ਮੱਧਮਾਰਗੀ ਵਿਚਾਰਧਾਰਾ ਦੇ ਵੋਟਰ ਟਰੰਪ ਦੇ ਬਦਲ 'ਤੇ ਵਿਚਾਰ ਕਰ ਸਕਦੇ ਹਨ। ਹੁਣ ਵ੍ਹਾਈਟ ਹਾਊਸ ਦੇ ਸਲਾਹਕਾਰ ਅਜਿਹੇ ਬਦਲਾਂ 'ਤੇ ਵਿਚਾਰ ਕਰ ਰਹੇ ਹਨ। ਜਿਸ ਨਾਲ ਢਲਾਣ 'ਤੇ ਆ ਰਿਹਾ ਅਰਥਚਾਰਾ ਆਪਣਾ ਰਸਤਾ ਬਦਲੇ।

ਨਵੇਂ ਹਾਲਾਤ 'ਚ ਟਰੰਪ ਮੰਦੀ ਦੇ ਖ਼ਦਸ਼ੇ ਲਈ ਹੋਰਨਾਂ ਲੋਕਾਂ ਤੇ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਟਰੰਪ ਦੇ ਨਿਸ਼ਾਨੇ 'ਤੇ ਫੈਡਰਲ ਰਿਜ਼ਰਵ ਵੀ ਹੈ, ਜਿਸ 'ਤੇ ਉਹ ਵਿਆਜ ਦਰ ਘੱਟ ਕਰਨ ਲਈ ਦਬਾਅ ਬਣਾ ਰਹੇ ਹਨ ਜਿਸ ਨਾਲ ਬਾਜ਼ਾਰ 'ਚ ਨਕਦੀ ਆ ਸਕੇ।