ਕੁਲਵੰਤ ਉੱਭੀ ਧਾਲੀਆਂ,ਫਰਿਜ਼ਨੋ, ਕੈਲੀਫੋਰਨੀਆ : ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾਂ ਵਿਖੇ ਸਵ. ਹਰਨੇਕ ਸਿੰਘ ਨੇਕੀ ਦੀ ਯਾਦ 'ਚ ਦੋ ਰੋਜ਼ਾ ਟੂਰਨਮੈਂਟ ਕਰਵਾਇਆ ਗਿਆ ਜਿਸ ਦੌਰਾਨ ਵਿਰਾਸਤੀ ਖੇਡਾਂ ਅਤੇ ਕਬੱਡੀ ਦੇ ਮੁਕਾਬਲੇ ਹੋਏ। ਫਾਈਨਲ ਮੈਚ ਕਬੱਡੀ ਅੰਡਰ ਟਵੰਟੀ ਵੰਨ ਦਾ ਮੈਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਕਬੱਡੀ ਕਲੱਬ ਸੈਲਮਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਦੌਰਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜੇਤੂ ਰਿਹਾ। ਇਸ ਮੌਕੇ ਕਬੱਡੀ ਪ੍ਰਮੋਟਰ ਨਾਜ਼ਰ ਸਿੰਘ ਸਹੋਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਲਮਾਂ ਦੇ ਸਾਂਝੇ ਉਦਮ ਸਦਕਾ ਫਰਿਜ਼ਨੋ ਏਰੀਏ 'ਚ ਨਵੇਂ ਮੁੰਡਿਆਂ ਨੂੰ ਡਰੱਗ ਫਰੀ ਮਾਹੌਲ ਵਿਚ ਮਾਂ ਖੇਡ ਕਬੱਡੀ ਨਾਲ ਜੋੜਿਆ ਜਾ ਰਿਹਾ ਹੈ। ਉੁਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ, ਬਲਵਿੰਦਰ ਭਲਵਾਨ ਅਤੇ ਰਾਮਾਂ ਆਦਿ ਸੱਜਣਾਂ ਦੇ ਸਹਿਯੋਗ ਨਾਲ ਅਸੀਂ ਫਰਿਜ਼ਨੋ 'ਚ ਕਬੱਡੀ ਨੂੰ ਨਵੇਂ ਸਿਰੇ ਤੋਂ ਸੁਰਜੀਤ ਕਰਨ 'ਚ ਕਾਮਯਾਬ ਹੋਏ ਹਾਂ। ਇਸ ਮੌਕੇ ਉਨ੍ਹਾਂ ਸਮੂਹ ਕਲੱਬ ਮੈਂਬਰਾਂ ਅਮੋਲਕ ਸਿੰਘ ਭੋਲਾ, ਅਮਰਜੀਤ ਸਿੰਘ ਦੌਧਰ, ਟਹਿਲ ਸਿੰਘ ਥਾਂਦੀ, ਗੁਰਦੀਪ ਚੌਹਾਨ, ਪਾਲੀ ਥਾਂਦੀ, ਪਾਲ ਸਹੋਤਾ, ਨਿੱਝਰ ਬ੍ਦਰਜ਼, ਪਾਲ ਕੈਲੇ, ਜੈਲਾ ਧੂੜ੍ਹਕੋਟ, ਬਲਵਿੰਦਰ ਸਿੱਧੂ ਆਦਿ ਦਾ ਸਹਿਯੋਗ ਲਈ ਧੰਨਵਾਦ ਕੀਤਾ।