ਸਾਨ ਐਂਟੋਨੀਓ (ਏਜੰਸੀ) : ਅਮਰੀਕਾ ਦੇ ਟੈਕਸਾਸ ਸੂਬੇ 'ਚ ਇਕ ਟ੍ਰੈਕਟਰ-ਟ੍ਰੇਲਰ 'ਚ 46 ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਦਕਿ 16 ਲੋਕਾਂ ਨੂੰ ਗੰਭੀਰ ਹਾਲਤ 'ਚ ਸਾਨ ਐਂਟੋਨੀਓ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ 'ਚ ਚਾਰ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਮੈਕਸੀਕੋ ਸਰਹੱਦ ਪਾਰ ਕਰ ਤਸਕਰੀ ਕਰ ਕੇ ਲਿਆਂਦੇ ਜਾ ਰਹੇ ਸਨ। ਇਨ੍ਹਾਂ ਨੂੰ ਤੁੰਨ ਕੇ ਟਰੱਕ 'ਚ ਭਰਿਆ ਗਿਾ ਸੀ। ਜ਼ਿਆਦਾ ਗਰਮੀ ਨਾਲ ਹੀਟ ਸਟ੍ਰੋਕ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਸੈਨ ਐਂਟੋਨੀਆ ਦੇ ਪੁਲਿਸ ਵਿਭਾਗ ਦੇ ਮੁਖੀ ਵਿਲੀਅਮ ਮੈਕਮੈਨਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਛੇ ਵਜੇ ਸੈਨ ਐਂਟੋਨੀਓ 'ਚ ਦੱਖਣੀ ਪੱਛਮੀ ਖੇਤਰ ਦੇ ਇਕ ਦੂਰ ਦਰਾਜ ਇਲਾਕੇ 'ਚ ਰੇਲਵੇ ਟਰੈਕ ਦੇ ਕਿਨਾਰੇ ਖੜ੍ਹੇ ਇਕ ਟ੍ਰੈਕਟਰ-ਟ੍ਰੇਲਰ 'ਚ ਲੋਕਾਂ ਦੇ ਮਿ੍ਤ ਅਵਸਥਾ 'ਚ ਪਏ ਹੋਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਇਕ ਲਾਸ਼ ਹੇਠਾਂ ਜ਼ਮੀਨ 'ਤੇ ਪਿਆ ਸੀ ਤੇ ਟ੍ਰੇਲਰ ਦਾ ਗੇਟ ਅੱਧਾ ਖੁੱਲਿ੍ਹਆ ਸੀ। ਇਸ ਵੈਂਟੀਲੇਸ਼ਨ ਦੀ ਕੋਈ ਥਾਂ ਨਹੀਂ ਸੀ। ਕੰਟੇਨਰ 'ਚ ਪੀਣ ਲਈ ਪਾਣੀ ਦੀ ਵੀ ਵਿਵਸਤਾ ਨਹੀਂ ਸੀ। ਮਾਮਲੇ 'ਚ ਫਿਲਹਾਲ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਲੋਕ ਯਕੀਨੀ ਤੌਰ 'ਤੇ ਮਨੁੱਖੀ ਤਸਕਰੀ ਨਾਲ ਜੁੜੇ ਹੋਏ ਹਨ।

ਉੱਥੇ, ਫਾਇਰ ਚੀਫ ਚਾਰਲਸ ਹੁੱਡ ਨੇ ਜਾਣਕਾਰੀ ਦਿੱਤੀ ਕਿ ਜਦੋਂ ਪੀੜਤਾਂ ਨੂੰ ਟ੍ਰੈਕਟਰ-ਟ੍ਰੇਲਰ ਤੋਂ ਬਾਹਰ ਕੱਿਢਆ ਗਿਆ ਤਾਂ ਇਨ੍ਹਾਂ ਦੀ ਚਮੜੀ ਇਕਦਮ ਗਰਮ ਸੀ। ਉਨ੍ਹਾਂ ਕਿਹਾ ਕਿ ਇਹ ਥਕਾਣ ਤੇ ਹੀਟ ਸਟ੍ਰੋਕ ਦੇ ਸ਼ਿਕਾਰ ਹੋਏ ਹਨ। ਹੁਡ ਨੇ ਦੱਸਿਆ ਕਿ ਟ੍ਰੈਕਟਰ ਟ੍ਰੈਕਟਰ ਟ੍ਰੇਲਰ ਏਅਰ ਕੰਡੀਸ਼ਨਡ ਸੀ, ਪਰ ਕਿਤੇ ਏਸੀ ਯੂਨਿਟ ਕੰਮ ਕਰਦੇ ਦਿਖਾਈ ਨਹੀਂ ਦਿੱਤਾ। ਫਿਲਹਾਲ ਪੀੜਤਾਂ ਦੀ ਰਾਸ਼ਟਰੀਅਤਾ ਹਾਲੇ ਪਤਾ ਨਹੀਂ ਲੱਗੀ।

-----------

ਟੈਕਸਾਸ ਦੇ ਗਵਨਰਰ ਨੇ ਬਾਇਡਨ ਦੀਆਂ ਨੀਤੀਆਂ ਨੂੰ ਦੱਸਿਆ ਜ਼ਿੰਮੇਵਾਰ

ਟੈਕਸਾਸ ਦੇ ਗਵਨਰ ਗ੍ਰੇਗ ਏਬਾਟ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਦੱਸਿਆ ਹੈ। ਏਬਾਟ ਨੇ ਕਿਹਾ ਕਿ ਇਹ ਮੌਤਾਂ ਮਾਰੂਪ ਓਪੇਨ ਬਾਰਡਰ ਪਾਲਿਸੀ ਕਾਰਨ ਹੋਈਆਂ ਹਨ। ਉੱਥੇ ਹੀ ਸੈਨ ਐਂਟੋਨੀਓ ਦੇ ਮੇਅਰ ਰਾਨ ਨਿਰੇਨਬਰਗ ਨੇ ਕਿਹਾ ਕਿ ਜਿਨ੍ਹਾਂ ਦੀ ਮੌਤ ਹੋਈ ਹੈ, ਇਨ੍ਹਾਂ 'ਚੋਂ ਅਜਿਹੇ ਪਰਿਵਾਰ ਸਨ ਜਿਹੜੇ ਬਿਹਤਰ ਜ਼ਿੰਦਗੀ ਦੀ ਭਾਲ 'ਚ ਸਨ, ਯਕੀਨੀ ਤੌਰ 'ਤੇ ਇਹ ਖ਼ਤਰਨਾਕ ਮਨੁੱਖੀ ਹਾਦਸੇ ਤੋਂ ਘੱਟ ਨਹੀਂ ਹੈ।

------

ਮੈਕਸੀਕੋ ਸਰਹੱਦ ਪਾਰ ਕਰ ਕੇ ਆਉਣ ਦੀ ਕੋਸ਼ਿਸ਼ 'ਚ ਜਾਨ ਗੁਆ ਚੁੱਕੇ ਹਨ ਹਜ਼ਾਰਾਂ ਲੋਕ

ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਬਾਰਡਰ ਤੋਂ ਕਰੀਬ 250 ਕਿਲੋਮੀਟਰ ਦੂਰ ਹੈ। ਹਾਲੀਆ ਦਹਾਕਿਆਂ 'ਚ ਮੈਕਸੀਕੋ ਸਰਹੱਦ ਪਾਰ ਕਰ ਕੇ ਨਾਜਾਇਜ਼ ਤਰੀਕੇ ਨਾਲ ਅਮਰੀਕਾ ਆਉਣ ਦੀ ਕੋਸ਼ਿਸ਼ 'ਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।

27 ਜੂਨ, 2022 : ਦੱਖਣੀ ਪੱਛਮੀ ਸੈਨ ਏਂਟੋਨੀਓ 'ਚ ਇਕ ਟ੍ਰੇਲਰ 'ਚ 46 ਪਰਵਾਸੀ ਮਿ੍ਤ ਮਿਲੇ

23 ਅਕਤੂਬਰ, 2019 : 39 ਵਿਅਤਨਾਮੀ ਪਰਵਾਸੀ ਇਕ ਟਰੱਕ ਟ੍ਰੇਲਰ 'ਚ ਮਿ੍ਤ ਮਿਲੇ।

20 ਫਰਵਰੀ, 2017 ਲੀਬੀਆ 'ਚ 13 ਅਫਰੀਕੀ ਪਰਵਾਸੀਆਂ ਦੀ ਕੰਟੇਨਰ 'ਚ ਮੌਤ

27 ਅਗਸਤ, 2015 : ਆਸਟ੍ਰੀਆ 71 ਪਰਵਾਸੀਆਂ ਦੀਆਂ ਲਾਸ਼ ਟਰੱਕ 'ਚ ਮਿਲੀਆਂ

4 ਅਪ੍ਰਰੈਲ, 2009 : 35 ਅਫ਼ਗਾਨ ਪਰਵਾਸੀ ਪਾਕਿਸਤਾਨ 'ਚ ਕੰਟੇਨਰ 'ਚ ਮਿ੍ਤ ਮਿਲੇ

Posted By: Seema Anand