ਵਾਸ਼ਿੰਗਟਨ (ਪੀਟੀਆਈ) : ਇਕ ਨਵੇਂ ਅਧਿਐਨ ਮੁਤਾਬਕ ਨਾ ਕੇਵਲ ਫੇਸ ਮਾਸਕ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਂਦਾ ਹੈ ਸਗੋਂ ਮਾਸਕ ਪਾਉਣ ਨਾਲ ਬਣਨ ਵਾਲੀ ਨਮੀ ਸਾਹ ਦੀ ਨਲੀ ਨੂੰ ਹਾਈਡ੍ਰੇਟ ਵੀ ਕਰਦੀ ਹੈ ਅਤੇ ਇਮਿਊਨ ਸਿਸਟਮ ਨੂੰ ਫ਼ਾਇਦਾ ਪਹੁੰਚਾਉਂਦੀ ਹੈ। ਇਹ ਖੋਜ ਬਾਇਓਫਿਜ਼ੀਕਲ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।

ਅਮਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਈਜੈਸਟਿਵ ਐਂਡ ਕਿਡਨੀ ਡਿਜ਼ੀਜ਼ ਨਾਲ ਸਬੰਧ ਰੱਖਣ ਵਾਲੇ ਅਤੇ ਖੋਜ ਦੇ ਪ੍ਰਮੁੱਖ ਲੇਖਕ ਏਡਰਿਆਨਾ ਬੈਕਸ ਨੇ ਕਿਹਾ ਕਿ ਅਸੀਂ ਦੇਖਿਆ ਕਿ ਫੇਸ ਮਾਸਕ ਸਾਹ ਲੈਣ ਵਾਲੀ ਹਵਾ ਵਿਚ ਨਮੀ ਨੂੰ ਵਧਾਉਂਦਾ ਹੈ। ਇਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਜੇਕਰ ਸਾਹ ਲੈਣ ਵਾਲੇ ਰਸਤੇ ਵਿਚ ਨਮੀ ਵੱਧਦੀ ਹੈ ਤਾਂ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਬੈਕਸ ਨੇ ਕਿਹਾ ਕਿ ਨਮੀ ਦਾ ਉਂਚ ਪੱਧਰ ਫਲੂ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ ਅਤੇ ਇਹੀ ਨਿਯਮ ਕੋਰੋਨਾ ਦੀ ਗੰਭੀਰਤਾ 'ਤੇ ਵੀ ਲਾਗੂ ਹੋ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਨਮੀ ਦਾ ਉੱਚ ਪੱਧਰ ਮਿਊਕੋਸੀਕਲ ਕਲੀਅਰੈਂਸ (ਐੱਮਸੀਸੀ) ਨੂੰ ਬੜ੍ਹਾਵਾ ਦੇ ਕੇ ਫੇਫੜਿਆਂ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ।

ਦੱਸਣਯੋਗ ਹੈ ਕਿ ਐੱਮਸੀਸੀ ਨਾ ਕੇਵਲ ਫੇਫੜੇ ਨੂੰ ਬਲਗਮ ਤੋਂ ਬਚਾਉਂਦਾ ਹੈ ਸਗੋਂ ਬਲਗਮ ਵਿਚ ਮੌਜੂਦ ਹਾਨੀਕਾਰਕ ਕਣਾਂ ਤੋਂ ਵੀ ਇਸ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਨਮੀ ਦਾ ਉੱਚ ਪੱਧਰ ਇੰਟਰਫੇਰਾਸ ਨਾਮਕ ਵਿਸ਼ੇਸ਼ ਪ੍ਰਰੋਟੀਨ ਦਾ ਉਤਪਾਦਨ ਕਰ ਕੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਇਮਿਊਨ ਸਿਸਟਮ ਦੇ ਮਜ਼ਬੂਤ ਹੋਣ ਨਾਲ ਇਨਫੈਕਸ਼ਨ ਦਾ ਖ਼ਤਰਾ ਬਹੁਤ ਘੱਟ ਰਹਿ ਜਾਂਦਾ ਹੈ। ਖੋਜਕਰਤਾਵਾਂ ਅਨੁਸਾਰ ਇਸ ਅਧਿਐਨ ਤੋਂ ਇਸ ਗੱਲ ਨੂੰ ਵੀ ਬਲ ਮਿਲਦਾ ਹੈ ਕਿ ਲੋਕਾਂ ਨੂੰ ਠੰਢ ਦੇ ਮੌਸਮ ਵਿਚ ਹੀ ਸਾਹ ਇਨਫੈਕਸ਼ਨ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਕਿਉਂ ਹੰੁਦੀ ਹੈ। ਵਿਗਿਆਨੀਆਂ ਨੇ ਖੋਜ ਦੌਰਾਨ ਚਾਰ ਤਰ੍ਹਾਂ (ਐੱਨ95, ਥ੍ਰੀ ਫਲਾਈ ਡਿਸਪੋਜ਼ਏਬਲ ਸਰਜੀਕਲ ਮਾਸਕ, ਟੂ-ਫਲਾਈ ਪਾਲਿਸਟਰ ਮਾਸਕ ਅਤੇ ਭਾਰੀ ਕਾਟਨ ਮਾਸਕ) ਦੇ ਮਾਸਕ ਦਾ ਟੈਸਟ ਕੀਤਾ।