ਵਾਸ਼ਿੰਗਟਨ : ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ 'ਚ ਸ਼ਾਮਲ ਸਾਊਦੀ ਅਰਬ ਦੇ ਚਾਰ ਏਜੰਟਾਂ ਦੀ ਨੀਮ ਫ਼ੌਜੀ ਸਿਖਲਾਈ ਅਮਰੀਕਾ 'ਚ ਹੋਈ ਸੀ। ਇਹ ਸਿਖਲਾਈ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਦੇ ਬਾਅਦ ਅਰਕਾਂਸਸ ਸੂਬੇ 'ਚ ਸੁਰੱਖਿਆ ਕੰਪਨੀ ਟੀਅਰ 1 ਗਰੁੱਪ ਵਲੋਂ ਦਿੱਤੀ ਗਈ ਸੀ। ਇਸ ਕੰਪਨੀ ਦੀ ਮਲਕੀਅਤ ਨਿੱਜੀ ਇਕੁਇਟੀ ਫਰਮ ਸਰਬਰਸ ਕੈਪੀਟਲ ਮੈਨੇਜਮੈਂਟ ਦੇ ਹੱਥ 'ਚ ਹੈ। ਕੰਪਨੀ ਦੀ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਦੀ ਸਿਖਲਾਈ ਸਾਊਦੀ ਅਰਬ ਦੀ ਸੁਰੱਖਿਆ ਦੇ ਸਬੰਧ 'ਚ ਦਿਵਾਇਆ ਗਿਆ ਸੀ।

ਸਿਖਲਾਈ 'ਚ ਸੁਰੱਖਿਅਤ ਨਿਸ਼ਾਨੇਬਾਜ਼ੀ, ਹਮਲੇ ਤੋਂ ਬਚਾਅ ਦੇ ਨਾਲ ਹਮਲਾ ਕਰਨਾ ਵੀ ਸ਼ਾਮਲ ਸੀ। ਸਿਖਲਾਈ ਨਾਲ ਜੁੜੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਨੂੰ ਸਰਵਿਲਾਂਸ ਦੇ ਨਾਲ ਹੀ ਨਜ਼ਦੀਕ ਤੋਂ ਲੜਾਈ ਕਰਨ ਦੇ ਵੀ ਪੈਂਤੜੇ ਸਿਖਾਏ ਗਏ ਸਨ। ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਮਨਜ਼ੂਰੀ ਦੇਣ ਵਾਲੇ ਅਮਰੀਕੀ ਅਧਿਕਾਰੀਆਂ ਤੇ ਸਿਖਲਾਈ ਦੇਣ ਵਾਲੀ ਟੀਅਰ 1 ਕੰਪਨੀ ਨੂੰ ਇਨ੍ਹਾਂ ਚਾਰਾਂ ਨੂੰ ਸਿਖਲਾਈ ਦੇਣ ਦੇ ਅਸਲੀ ਮਕਸਦ ਦੀ ਜਾਣਕਾਰੀ ਸੀ ਜਾਂ ਨਹੀਂ। ਪਰ ਇਹ ਸਹੀ ਹੈ ਕਿ ਉਨ੍ਹਾਂ ਲੋਕਾਂ ਨੂੰ ਫ਼ੌਜੀ ਸਿਖਲਾਈ ਦੇਣ ਦੀ ਮਨਜ਼ੂਰੀ ਦਿੱਤੀ ਗਈ, ਜਿਹੜੀ ਇਕ ਪੱਤਰਕਾਰ ਦੀ ਹੱਤਿਆ ਨੂੰ ਅੰਜਾਮ ਦੇਣ ਵਾਲੇ ਸਨ।

ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕਾ ਸਾਊਦੀ ਅਰਬ ਵਰਗੇ ਨਿਰੰਕੁਸ਼ ਦੇਸ਼ ਦੇ ਨਾਲ ਕਿਸ ਕਦਰ ਨੇੜੇ ਤੋਂ ਜੁੜਿਆ ਹੋਇਆ ਹੈ। ਰਿਪੋਰਟ ਮੁਤਾਬਕ ਇਸ ਸਿਖਲਾਈ ਦੀ ਪੁਸ਼ਟੀ ਟੀਅਰ 1 ਦੀ ਮਲਕੀਅਤ ਵਾਲੀ ਸਰਬਰਸ ਕੰਪਨੀ ਦੇ ਸੀਨੀਅਰ ਐਗਜ਼ੀਕਿਊਟਿਵ ਲੁਈ ਬ੍ਰੈਮਰ ਨੇ ਪਹਿਲਾਂ ਹੀ ਕੀਤੀ ਸੀ। ਸਾਊਦੀ ਅਰਬ ਦੇ ਇਨ੍ਹਾਂ ਚਾਰਾਂ ਗੁਰਗਿਆਂ ਨੂੰ ਸਿਖਲਾਈ ਦੇਣ ਦੀ ਮਨਜ਼ੂਰੀ ਬਰਾਕ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ 'ਚ 2014 'ਚ ਦਿੱਤੀ ਗਈ।

ਡੋਨਾਲਡ ਟਰੰਪ ਦੇ ਆਉਣ ਦੇ ਬਾਅਦ ਲਗਪਗ ਇਕ ਸਾਲ ਹੋਰ ਇਨ੍ਹਾਂ ਚਾਰਾਂ ਦੀ ਸਿਖਲਾਈ ਚੱਲਦੀ ਰਹੀ। ਵਿਦੇਸ਼ ਵਿਭਾਗ ਨੇ ਹੱਤਿਆ 'ਚ ਸ਼ਾਮਲ ਸਾਊਦੀ ਅਰਬ ਦੇ ਏਜੰਟਾਂ ਦੀ ਸਿਖਲਾਈ ਬਾਰੇ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ। ਸਾਊਦੀ ਅਰਬ 'ਚ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ 2018 'ਚ ਇਸਤਾਂਬੁਲ (ਤੁਰਕੀ) ਸਥਿਤ ਸਾਊਦੀ ਦੇ ਦੂਤਘਰ 'ਚ ਕੀਤੀ ਗਈ ਸੀ।