ਪੱਤਰ ਪ੍ਰੇਰਕ, ਨਿਊਯਾਰਕ : ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ 'ਚ ਵੱਖ-ਵੱਖ ਕੀਰਤਨੀਆਂ ਵੱਲੋਂ ਸਮੇਂ-ਸਮੇਂ ਸਿਰ ਸੰਗਤਾਂ ਦੇ ਆਸ਼ੇ ਤੇ ਕੀਰਤਨ ਦਾ ਰੰਗ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਅਦੁੱਤੀ ਬਾਣੀ ਰਾਹੀਂ ਕੀਤਾ ਜਾਂਦਾ ਹੈ।¢ ਇਸ ਵਾਰ ਸੰਤ ਅਨੂਪ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਅਰਥਾਂ ਰਾਹੀਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।¢ਚਾਹ ਅਤੇ ਲੰਗਰਾਂ ਦੀ ਸੇਵਾ ਸਾਰਾ ਦਿਨ ਚੱਲਦੀ ਰਹੀ। ਪ੫ਬੰਧਕਾਂ ਨੇ ਆਪਣੀਆਂ ਡਿਊਟੀਆਂ ਵੀ ਬਾਖ਼ੂਬੀ ਨਿਭਾਈਆਂ।

ਬਲਜਿੰਦਰ ਸਿੰਘ ਸ਼ੰਮੀ ਅਤੇ ਦਲਵੀਰ ਸਿੰਘ ਨੇ ਦੱਸਿਆ ਕਿ ਬਾਣੀ ਦੀ ਵਿਆਖਿਆ ਰਾਹੀਂ ਸੰਤ ਅਨੂਪ ਸਿੰਘ ਨੇ ਖ਼ੂਬ ਧਾਰਮਿਕ ਪ੫ਚਾਰ ਕੀਤਾ ਜਿਸ ਸਦਕਾ ਸੰਗਤਾਂ ਦਾ ਇਕੱਠ ਉਨ੍ਹਾਂ ਨੂੰ ਸੁਣਨ ਲਈ ਦੂਰ- ਦੁਰਾਡੇ ਤੋਂ ਵੀ ਸੀ।