ਵਾਸ਼ਿੰਗਟਨ (ਏਐੱਫਪੀ) : ਵਰਜਨ ਗਰੁੱਪ (Virgin Group) ਦੇ ਸੰਸਥਾਪਕ ਰਿਚਰਡ ਬ੍ਰਾਨਸਨ (Richard Branson) ਨੇ ਸਫਲਤਾਪੂਰਵਕ ਆਪਣੀ ਸਪੇਸ ਫਲਾਈਟ ਪੂਰੀ ਕਰ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਆਪਣੇ ਪੂਰੇ ਕਰੂ ਮੈਂਬਰਜ਼ ਦੇ ਨਾਲ ਆਪਣੇ ਇਸ ਬਚਪਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਆਪਣੀ ਇਸ ਸਫ਼ਲਤਾ ਤੋਂ ਬਾਅਦ ਕਿਹਾ ਕਿ ਇਹ ਉਨ੍ਹਾਂ ਲਈ ਲਾਈਫਟਾਈਮ ਐਕਸਪੀਰੀਅੰਸ ਹੈ। ਨਿਊ ਮੈਕਸੀਕੋ 'ਚ ਸਫਲਤਾਪੂਰਵਕ ਉਤਰਨ ਤੋਂ ਬਾਅਦ ਉਨ੍ਹਾਂ ਇਸ ਦੀ ਸਫਲਤਾ ਲਈ ਆਪਣੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਵਿਗਿਆਨੀਆਂ ਤੇ ਉਨ੍ਹਾਂ ਦੀ ਪੂਰੀ ਟੀਮ ਦੇ 17 ਸਾਲਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੀ ਵੀਐੱਸਐੱਸ ਯੂਨਿਟੀ ਸਪੇਸਸ਼ਿਪ ਆਪਣੇ ਤੈਅ ਸਮੇਂ 'ਤੇ ਨਿਊ ਮੈਕਸੀਕੋ ਨੂੰ ਸਪੇਸ ਪੋਰਟ 'ਤੇ ਉਤਰਿਆ ਸੀ।

ਇਸ ਸਪੇਸ ਟੂਰ ਦੌਰਾਨ ਉਨ੍ਹਾਂ ਦਾ ਜਹਾਜ਼ 85 ਕਿੱਲੋਮੀਟਰ (53 ਸੀਲ) ਦੀ ਉਚਾਈ ਤਕ ਗਿਆ। ਕਰੀਬ ਇਕ ਘੰਟੇ ਦੀ ਇਸ ਉਡਾਣ ਤੋਂ ਬਾਅਦ ਵਰਜਨ ਦਾ ਸਪੇਸਸ਼ਿਪ ਠੀਕਠਾਕ ਜ਼ਮੀਨ 'ਤੇ ਉਤਰ ਗਿਆ। ਬ੍ਰਾਨਸਨ ਦੀ ਇਸ ਮਿਸ਼ਨ ਦੀਸ ਫਲਤਾ ਨੇ ਅਰਬਪਤੀ ਜੈਫ ਬੇਜੋਸ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਉਹ ਵੀ ਇਸੇ ਮਹੀਨੇ ਅਜਿਹੇ ਹੀ ਇਕ ਸਪੇਸ ਟੂਰ ਤੇ ਜਾਣ ਵਾਲੇ ਹਨ। ਵਰਜਨ ਗਰੁੱਪ ਨੇ ਇਸ ਸਫਲਤਾ ਦੇ ਨਾਲ ਹੀ ਆਪਣੇ ਨਾਂ ਨਾਲ ਇਕ ਮੀਲ ਪੱਥਰ ਵੀ ਸਥਾਪਿਤ ਕਰ ਦਿੱਤਾ ਹੈ।

ਇਸ ਯਾਤਰਾ ਦੌਰਾਨ ਕਰੀਬ 50 ਹਜ਼ਾਰ ਫੁੱਟ ਦੀ ਉਚਾਈ 'ਤੇ ਬ੍ਰਾਨਸਨ ਦਾ ਸਪੇਸਸ਼ਿਪ ਆਪਣੀ ਪੁਲਾੜ ਗੱਡੀ ਨਾਲ ਵੱਖ ਹੋਇਆ ਤੇ ਪੁਲਾੜ ਦੀ ਉਚਾਈ ਵੱਲ ਚਲਾ ਗਿਆ। ਇਸ ਪੁਲਾੜ ਗੱਡੀ 'ਚ ਦੋ ਪਾਇਲਟਾਂ ਸਮੇਤ 6 ਲੋਕ ਸਵਾਰ ਸਨ। ਕੰਪਨੀ ਨੇ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਸੀ। ਇਸ ਵਿਚ ਦੇਖਿਆ ਜਾ ਸਕਦਾ ਸੀ ਕਿ ਜਿਵੇਂ ਹੀ ਇਹ ਯਾਨ ਵੱਖਰਾ ਹੋਇਆ ਇਕ ਤੇਜ਼ ਝਟਕਾ ਸਾਰਿਆ ਨੂੰ ਮਹਿਸੂਸ ਹੋਇਆ ਸੀ। ਇਸ ਯਾਤਰਾ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਇਕ ਫੋਟੋ ਐਲਨ ਮਸਕ ਦੇ ਨਾਲ ਟਵੀਟ ਕੀਤੀ ਸੀ। ਇਸ ਵਿਚ ਉਹ ਮਸਕ ਦੇ ਨਾਲ ਉਨ੍ਹਾਂ ਦੇ ਕਿਚਨ ਵਿਚ ਦਿਖਾਈ ਦੇ ਰਹੇ ਹਨ।

ਆਪਣੇ ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਧਰਤੀ ਤੋਂ ਦੂਰ ਜਾ ਕੇ ਤਾਰਿਆਂ ਨੂੰ ਦੇਖ ਸਕਣ। ਅੱਜ ਉਹ ਸੁਪਨਾ ਸੱਚ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਹ ਅਜਿਹਾ ਕਰ ਸਕਦੇ ਹਨ ਤਾਂ ਦੂਸਰੇ ਕੀ ਕੁਝ ਨਹੀਂ ਕਰ ਸਕਦੇ। ਇਸ ਵੀਡੀਓ 'ਚ ਉਹ ਤੇ ਉਨ੍ਹਾਂ ਦੇ ਹੋਰ ਕਰੂ ਮੈਂਬਰ ਸਪੇਸਸ਼ਿਪ 'ਚ ਜ਼ੀਰੋ ਗਰੈਵਿਟੀ 'ਚ ਉੱਡਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਥੋਂ ਸਾਡੀ ਧਰਤੀ ਬੇਹੱਦ ਖ਼ੂਬਸੂਰਤ ਦਿਖਾਈ ਦਿੰਦੀ ਹੈ।

Posted By: Seema Anand