ਨਵੀਂ ਦਿੱਲੀ : ਜੇਕਰ ਤੁਸੀਂ ਵੀ ਪੁਰਾਣੇ ਸਿੱਕਿਆਂ ਦੀ ਕੁਲੈਕਸ਼ਨ ਰੱਖਣ ਦੇ ਸ਼ੌਕੀਣ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਿੱਕੇ ਬਾਰੇ ਦੱਸਣ ਜਾਰ ਹੇ ਹਾਂ ਜਿਸ ਨੂੰ ਖਰੀਦਣ ਲਈ 138 ਕਰੋੜ ਰੁਪਏ ਦੀ ਬੋਲੀ ਲੱਗ ਗਈ। ਮੀਡੀਆ ਰਿਪੋਰਟ ਮੁਤਾਬਕ, ਅਮਰੀਕਾ ਦੇ ਨਿਊਯਾਰਕ 'ਚ ਮਹਿਜ਼ 20 ਡਾਲਰ ਯਾਨੀ 1400 ਰੁਪਏ ਦੇ ਸਿੱਕੇ ਦੀ ਏਨੀ ਵੱਡੀ ਬੋਲੀ ਲੱਗੇਗੀ, ਇਸ ਦਾ ਅੰਦਾਜ਼ਾ ਵੀ ਲਾਉਣਾ ਮੁਸ਼ਕਲ ਹੈ। ਦੇਖਣ ਵਿਚ ਸਾਧਾਰਨ ਸੋਨੇ ਦੀ ਸਿੱਕੇ ਦੀ ਬੋਲੀ ਦੀ ਰਕਮ ਵੀ ਵਧਦੀ ਚਲੀ ਗਈ। ਇਸ ਸੋਨੇ ਦੇ ਸਿੱਕੇ ਦੀ 138 ਕਰੋੜ ਰੁਪਏ 'ਚ ਨਿਲਾਮੀ ਹੋਈ। ਰਿਪੋਰਟ ਮੁਤਾਬਿਕ ਇਕ ਦੁਰਲੱਭ ਟਿਕਟ ਵੀ 60 ਕਰੋੜ 'ਚ ਨੀਲਾਮ ਹੋਈ।

ਕਾਨੂੰਨੀ ਤੌਰ 'ਤੇ ਡਬਲ ਈਗਲ ਦਾ ਇਹ ਸਿੱਕਾ ਹਾਲੇ ਤਕ ਨਿੱਜੀ ਹੱਥਾਂ ਵਿਚ ਸੀ। ਅਜਿਹੀ ਸੰਭਾਵਨਾ ਦੱਸੀ ਜਾ ਰਹੀ ਸੀ ਕਿ Sotheby Auction 'ਚ ਨੀਲਾਮ ਕੀਤਾ ਜਾ ਰਿਹਾ ਇਹ ਸਿੱਕਾ 73 ਕਰੋੜ ਤੋਂ 100 ਕਰੋੜ ਦੇ ਵਿਚਕਾਰ ਵਿਕ ਸਕਦਾ ਹੈ ਪਰ ਮੰਗਲਵਾਰ ਨੂੰ ਜਦੋਂ ਨਿਲਾਮੀ ਸ਼ੁਰੂ ਹੋਈ ਤਾਂ ਬੋਲੀ ਨੇ ਸਭ ਦੇ ਹੋਸ਼ ਉਡਾ ਦਿੱਤੇ। ਦੇਖਦੇ ਹੀ ਦੇਖਦੇ ਇਸ ਸਿੱਕੇ ਦੀ ਕੀਮਤ ਨੇ ਕਰੋੜਾਂ 'ਚ ਪਹੁੰਚ ਕੇ ਰਿਕਾਰਡ ਕਾਇਮ ਕਰ ਦਿੱਤਾ।

ਰਿਪੋਰਟ ਮੁਤਾਬਕ ਇਹ ਸੋਨੇ ਦਾ ਸਿੱਕਾ 1933 'ਚ ਬਣਿਆ ਸੀ, ਜਿਸ ਦੇ ਦੋਵੇਂ ਪਾਸੇ ਈਗਲ ਦੀ ਆਕ੍ਰਿਤੀ ਉਕੇਰੀ ਗਈ ਸੀ। ਇਸ ਸਿੱਕੇ ਦੇ ਇਕ ਪਾਸੇ ਉੱਡਦਾ ਹੋਇਆ ਈਗਲ ਪੰਛੀ ਹੈ ਤਾਂ ਦੂਸਰੇ ਪਾਸੇ ਅੱਗੇ ਵਧਦੇ ਹੋਏ ਲਿਬਰਟੀ ਦੀ ਆਕ੍ਰਿਤੀ ਹੈ। ਇਹ ਸਿੱਕਾ ਸ਼ੂ ਡਿਜ਼ਾਈਨਰ ਤੇ ਕੁਲੈਕਟਰ ਸਟੁਅਰਟ ਵੀਟਸਮੈਨ ਵੱਲੋਂ ਵੇਚਿਆ ਗਿਆ ਹੈ। ਹਾਲਾਂਕਿ ਇਹ ਸਿੱਕਾ ਕਿਸਨੇ ਤੇ ਕਿਉਂ ਖਰੀਦਿਆ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

Posted By: Seema Anand