ਲਾਸ ਏਂਜਲਸ : ਨਿਊਯਾਰਕ ਜੇਲ੍ਹ ਦੇ ਅਧਿਕਾਰੀਆਂ ਨੇ ਜਬਰ ਜਨਾਹ ਦੇ ਮਾਮਲੇ 'ਚ ਮੁਲਜ਼ਮ ਹਾਰਵੇ ਵੇਇੰਸਟੇਨ ਨੂੰ ਕੈਲੀਫੋਰਨੀਆ ਹਵਾਲੇ ਕਰ ਦਿੱਤਾ ਹੈ। ਇੱਥੇ ਉਹ ਜਬਰ ਜਨਾਹ ਦੇ ਚਾਰ ਮਾਮਲਿਆਂ ਸਮੇਤ ਜਿਨਸੀ ਹਮਲੇ ਦੇ 11 ਮਾਮਲਿਆਂ ਦਾ ਸਾਹਮਣਾ ਕਰੇਗਾ। ਇਸ ਦੇ ਨਾਲ ਹੀ ਸਾਬਕਾ ਫਿਲਮੀ ਹਸਤੀ ਦੀ ਹਵਾਲਗੀ ਦੀ ਲੰਬੀ ਲੜਾਈ ਦਾ ਅੰਤ ਹੋ ਗਿਆ। ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਮੰਗਲਵਾਰ ਨੂੰ 69 ਸਾਲਾ ਵੇਇੰਸਟੇਨ ਨੂੰ ਲਾਸ ਏਂਜਲਸ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ। ਉਸ ਦੇ ਵਕੀਲ ਮਾਰਕ ਵੇਕਰਸਮੈਨ ਮੁਤਾਬਕ ਬੁੱਧਵਾਰ ਤੋਂ ਉਸ ਖ਼ਿਲਾਫ਼ ਸੁਣਵਾਈ ਸ਼ੁਰੂ ਹੋਣੀ ਹੈ।