ਵਾਸ਼ਿੰਗਟਨ, ਜੇਐੱਨਐੱਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਪ੍ਰਭਾਵਿਤ ਸੂਬਿਆਂ 'ਚ ਪਬਲਿਕ ਹੈਲਥ ਦੇ ਖੇਤਰ 'ਚ ਪੂਰਨ ਐਮਰਜੈਂਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵ•ਾਈਟ ਹਾਊਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਟਰੰਪ ਨੇ ਨਿਊਯਾਰਕ, ਕੈਲੀਫੋਰਨੀਆ, ਵਾਸ਼ਿੰਗਟਨ, ਆਇਓਵਾ, ਲੂਸੀਆਨਾ, ਉੱਤਰੀ ਕੈਰੋਲੀਨਾ, ਟੈਕਸਾਸ ਤੇ ਫਲੋਰੀਡਾ 'ਚ ਐਮਰਜੈਂਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ•ਾਂ ਕਿਹਾ ਕਿ 10 ਕਰੋੜ ਅਮਰੀਕੀ ਨਾਗਰਿਕ ਲਾਕਡਾਊਨ ਦੀ ਸਥਿਤੀ 'ਚ ਰਹਿ ਰਹੇ ਹਨ, ਜਸ ਦਾ ਦੇਸ਼ ਦੀ ਅਰਥ ਵਿਵਸਥਾ 'ਤੇ ਵਿਸ਼ਾਨਕਾਰੀ ਪ੍ਰਭਾਵ ਪੈ ਰਿਹਾ ਹੈ। ਇਸ ਦੌਰਾਨ ਅਮਰੀਕੀ ਸੈਨੇਟ ਤੇ ਵ•ਾਈਟ ਹਾਊਸ ਨੇ 20 ਖਰਬ ਡਾਲਰ ਪੈਕੇਜ 'ਤੇ ਸਹਿਮਤੀ ਜ਼ਾਹਰ ਕੀਤੀ ਹੈ।

ਕੋਰੋਨਾ ਦੀ ਲਪੇਟ 'ਚ ਕਈ ਅਮਰੀਕੀ ਸੂਬੇ

ਅਮਰੀਕਾ ਦੇ ਪ੍ਰਭਾਵਿਤ ਇਲਾਕਿਆਂ 'ਚ ਨਿਊਯਾਰਕ ਦੀ ਸਥਿਤੀ ਸਭ ਤੋਂ ਖ਼ਰਾਬ ਹੈ। ਨਿਊਯਾਰਕ 'ਚ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇੱਥੇ ਕੋਰੋਨਾ ਵਾਇਰਸ ਨਾਲ ਸੰਕਮ੍ਰਿਤ ਮਰੀਜ਼ਾਂ ਦੀ ਗਿਣਤੀ 6,500 ਤੋਂ ਵੱਧ ਹੋ ਗਈ ਹੈ, 1,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਤੋਂ ਬਾਅਦ ਨਿਊਜਰਸੀ 'ਚ 4,402 ਮਾਮਲੇ ਸਾਹਮਣੇ ਆਏ ਹਨ। ਸੰਕਮ੍ਰਿਤ ਲੋਕਾਂ 'ਚ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ 'ਚ ਕੁੱਲ 3000 ਮਾਮਲੇ ਪਾਏ ਗਏ ਹਨ। 65 ਪੀੜਤ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਟਰੰਪ ਨੇ ਦਿੱਤਾ ਭਰੋਸਾ, ਹਾਲਾਤ ਨਾਲ ਨਜਿੱਠਣ ਦੇ ਸਮਰਥ

ਟਰੰਪ ਨੇ ਵ•ਾਈਟ ਹਾਊਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਿਊਯਾਰਕ ਸ਼ਹਿਰ 'ਚ ਚੁਣੌਤੀ ਨਾਲ ਨਜਿੱਠਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਹ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਹੈ। ਪਰ ਇਸ ਚੁਣੌਤੀ ਨਾਲ ਨਜਿੱਠਣ ਲਈ ਉਹ ਸਮਰਥ ਹਨ। ਜਾਨ ਹੌਪਕਿਨਸ ਅਨੁਸਾਰ ਅਮਰੀਕਾ 'ਚ ਨੋਵਲ ਕੋਰੋਨਾ ਵਾਇਰਸ ਸੰਕਮ੍ਰਿਤ ਮਰੀਜ਼ਾਂ ਦੀ ਕੁੱਲ ਗਿਣਤੀ 68,572 ਨੂੰ ਪਾਰ ਕਰ ਗਈ ਹੈ। ਦੱਸ ਦੇਈਏ ਕਿ ਚੀਨ ਤੇ ਇਟਲੀ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ 'ਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਗਏ ਹਨ।

Posted By: Tejinder Thind