ਮਿਡਲੈਂਡ (ਮਿਸ਼ੀਗਨ) (ਏਪੀ) : ਬਹੁਤ ਸਾਰੇ ਕੇਂਦਰੀ ਮਿਸ਼ੀਗਨ ਦੇ ਵਾਸੀ ਭਾਰੀ ਹੜ੍ਹਾਂ ਕਾਰਨ ਦੇਸ਼ ਦੇ ਦੂਜੇ ਹਿੱਸਿਆਂ ਤੋਂ ਕੱਟ ਗਏ ਹਨ। ਭਾਵੇਂ ਉੱਥੇ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪ੍ਰੰਤੂ ਦੋ ਡੈਮਾਂ 'ਚ ਸਮਰੱਥਾ ਤੋਂ ਜ਼ਿਆਦਾ ਪਾਣੀ ਭਰ ਜਾਣ ਕਾਰਨ ਇਹ ਹੜ੍ਹ ਆਏ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਜੋਕਿ ਮਿਸ਼ੀਗਨ 'ਚ ਫੋਰਡ ਦੇ ਪ੍ਰੋਡਕਸ਼ਨ ਪਲਾਂਟ ਦੇ ਦੌਰੇ 'ਤੇ ਸਨ ਨੇ ਰਾਜ ਵਿਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਹੜ੍ਹ ਦੇ ਪਾਣੀ ਕਾਰਨ ਕਈ ਘਰ ਤਬਾਹ ਹੋ ਗਏ ਹਨ ਤੇ ਸੜਕਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਮਿਸ਼ੀਗਨ ਦੇ ਹਾਈ ਸਕੂਲ 'ਚ ਰੁਕੇ 90 ਫ਼ੀਸਦੀ ਲੋਕ ਸੀਨੀਅਰ ਸਿਟੀਜ਼ਨ ਹਨ ਤੇ ਉਨ੍ਹਾਂ ਸਕੂਲ ਦੇ ਜਿਮ 'ਚ ਆਸਰਾ ਲਿਆ ਹੈ। ਮਿਡਲੈਂਡ ਦੇ ਘੱਟੋ ਘੱਟ 60 ਲੋਕਾਂ ਨੇ ਬੁੱਧਵਾਰ ਰਾਤ ਤੇ ਵੀਰਵਾਰ ਦੀ ਸਵੇਰ ਆਰਜ਼ੀ ਸ਼ੈਲਟਰਾਂ ਵਿਚ ਗੁਜ਼ਾਰੀ। ਮਿਸ਼ੀਗਨ ਦਾ ਜ਼ਿਆਦਾਤਰ ਇਲਾਕਾ ਅਜੇ ਵਿਚ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹੈ ਅਤੇ ਰਾਹਤ ਟੀਮਾਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।