ਵਾਸ਼ਿੰਗਟਨ, ਪੀਟੀਆਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੇ ਇਸ ਸੰਕਟ ਦੀ ਘੜੀ 'ਚ ਜੋ ਸਾਡੀ ਮਦਦ ਕੀਤੀ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਡਾਕਟਰੀ ਭਾਈਚਾਰੇ ਦੇ ਕੋਵਿਡ-19 ਦੇ ਇਲਾਜ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਈਡ੍ਰੋਕਸੀਕਲੋਰੋਕਵੀਨ ( Hydroxychloroquine) ਦਵਾਈ ਦੀ ਸਪਲਾਈ ਨੂੰ ਮੰਜੂਰੀ ਦੇਣ ਲਈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਇਲਾਜ 'ਚ ਕਾਰਗਰ ਮੰਨਿਆ ਜਾ ਰਿਹਾ ਹੈ। ਟਰੰਪ ਨੇ ਪੀਐੱਮ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਦਵਾਈ ਦੀ ਸਪਲਾਈ 'ਤੇ ਲੱਗੀ ਰੋਕ ਨੂੰ ਹੱਟਾ ਦਿੱਤਾ ਜਾਵੇ, ਜਿਸ ਨੂੰ ਭਾਰਤ ਨੇ ਸਵੀਕਾਰ ਕਰ ਕੇ ਲਿਆ ਹੈ। ਇਸ ਨਾਲ ਅਮਰੀਕਾ 'ਚ ਲੱਖਾਂ ਕੋਰੋਨਾ ਵਾਇਰਸ ਤੋ ਪ੍ਰਭਾਵਿਤ ਲੋਕਾਂ ਨੂੰ ਮਦਦ ਮਿਲ ਰਹੀ ਹੈ। '

ਅਮਰੀਕੀ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ 'ਤੇ ਆਪਣੇ ਨਿਯਮਿਤ ਵ੍ਹਾਈਟ ਹਾਊਸ ਸੰਵਾਦਦਾਤਾ ਸੰਮੇਲਨ 'ਚ ਕਿਹਾ, 'ਅਸੀਂ ਜਿਸ ਚੀਜ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਦੇਣ ਦੀ ਉਸ ਨੂੰ ਦੇਣ ਦੀ ਮੰਜ਼ੂਰੀ ਦੇਣ ਲਈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਅਦਾ ਕਰਨਾ ਚਾਹੁੰਦਾ ਹਾਂ ਤੇ ਉਹ ਬਹੁਤ ਸ਼ਾਨਦਾਰ ਹਨ। ਇਹ ਸਾਨੂੰ ਹਮੇਸ਼ਾ ਯਾਦ ਰਹੇਗਾ। '

ਇਸ ਤੋਂ ਪਹਿਲਾਂ ਟਵੀਟ ਕਰ ਕੇ ਟਰੰਪ ਨੇ ਮੋਦੀ ਦੀ ਉਨ੍ਹਾਂ ਦੀ ਮਜ਼ਬੂਤ ਅਗਵਾਈ ਲਈ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸੰਕਟ ਦੌਰਾਨ ਭਾਰਤ ਦੀ ਮਦਦ ਨੂੰ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ 'ਅਸਾਧਾਰਣ ਸਮੇਂ 'ਚ ਦੋਸਤਾਂ ਵਿਚ ਕਰੀਬੀ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਐੱਚਸੀਕਯੂ 'ਤੇ ਫੈਸਲੇ ਲਈ ਭਾਰਤ ਤੇ ਭਾਰਤੀ ਲੋਕਾਂ ਦਾ ਧੰਨਵਾਦ। ਇਸ ਨੂੰ ਭੁਲਾਇਆ ਨਹੀਂ ਜਾਵੇਗਾ।'

ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਸਹਿਮਤੀ ਜਤਾਉਂਦੇ ਹੋਏ ਟਵੀਟ ਕੀਤਾ- ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਮਤ ਹਾਂ, ਰਾਸ਼ਟਰਪਤੀ ਡੋਨਾਲਡ ਟਰੰਪ। ਅਜਿਹੇ ਮੁਸ਼ਕਿਲ ਸਮੇਂ 'ਚ ਹੀ ਦੋਸਤਾਂ ਨੂੰ ਕਰੀਬ ਲਿਆਉਂਦਾ ਹੈ। ਭਾਰਤ-ਅਮਰੀਕਾ ਦੀ ਸਾਂਝੇਦਾਰੀ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੈ। ਭਾਰਤ ਕੋਵਿਡ-19 ਖ਼ਿਲਾਫ਼ ਮਨੁੱਖਤਾ ਦੀ ਲੜਾਈ 'ਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕਰੇਗਾ। ਅਸੀਂ ਇਸ ਨੂੰ ਇਕੱਠੇ ਜਿੱਤਾਗੇ। ਅਮਰੀਕਾ ਦੇ Food and Drug Administration ਨੇ ਹਾਈਡ੍ਰੋਕਸੀਕਲੋਰੋਕਵੀਨ ਦੀ ਕੋਵਿਡ-19 ਸੰਭਾਵਿਤ ਇਲਾਜ ਦੇ ਤੌਰ 'ਤੇ ਪਛਾਣ ਕੀਤੀ ਹੈ ਤੇ ਇਸ ਦੀ ਨਿਊਯਾਰਕ 'ਚ 1,500 ਤੋਂ ਵੱਧ ਮਰੀਜਾਂ 'ਤੇ ਜਾਂਚ ਕੀਤੀ ਜਾ ਚੁੱਕੀ ਹੈ। ਕੋਰੋਨਾ ਵਾਇਰਸ ਦੇ ਇਲਾਜ 'ਚ ਇਸ ਦੇ ਕਾਰਗਰ ਹੋਣ ਦੀ ਸੰਭਾਵਨਾ ਦੇ ਚੱਲਦੇ ਟਰੰਪ ਨੇ ਹਾਈਡ੍ਰੋਕਸੀਕਲੋਰੋਕਵੀਨ ਤਿੰਨ ਕਰੋੜ ਤੋਂ ਵੱਧ ਗੋਲੀਆਂ ਖਰੀਦੀਆਂ ਹਨ। ਟਰੰਪ ਨੇ ਪਿਛਲੇ ਹਫ਼ਤੇ ਫੋਨ 'ਤੇ ਹੋਈ ਗੱਲਬਾਤ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਮਲੇਰੀਆ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਇਹ ਦਵਾਈ ਭੇਜਣ ਦੀ ਅਪੀਲ ਕੀਤੀ ਸੀ। ਭਾਰਤ ਇਸ ਦਵਾਈ ਦਾ ਮੁੱਖ ਉਤਪਾਦਕ ਹੈ। ਭਾਰਤ ਨੇ ਇਸ ਦੀ ਸਪਲਾਈ 'ਤੇ ਰੋਕ ਲਾ ਦਿੱਤਾ ਸੀ ਜਿਸ ਨੂੰ ਮੰਗਲਵਾਰ ਹਟਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 15 ਲੱਖ ਦੇ ਪਾਰ ਪਹੁੰਚ ਗਿਆ ਹੈ। ਹੁਣ ਤਕ ਕੁੱਲ 1,500,830 ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਤੇ ਇਹ ਅੰਕੜਾ ਲਗਾਤਾਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਉੱਥੇ ਹੀ ਕੋਵਿਡ-19 ਤੋਂ ਸੰਕਮ੍ਰਿਤ ਹੋ ਕੇ ਮਾਰੇ ਜਾਣ ਵਾਲੇ ਲੋਕਾਂ ਦਾ ਅੰਕੜਾ 87,706 ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ (423,135) 'ਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਪੇਨ (146,690) ਤੇ ਇਟਲੀ (139,422) ਦਾ ਨੰਬਰ ਹੈ।

Posted By: Rajnish Kaur