ਨਿਊਯਾਰਕ (ਏਜੰਸੀਆਂ) : ਸੰਯੁਕਤ ਰਾਸ਼ਟਰ ’ਚ ਭਾਰਤੀ ਸ਼ਾਂਤੀ ਰੱਖਿਅਕ ਯੁਵਰਾਜ ਸਿੰਘ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਹੈ। ਯੁਵਰਾਜ ਸਿੰਘ ਪਿਛਲੇ ਸਾਲ ਸ਼ਾਂਤੀ ਸੈਨਾ ’ਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੇ ਸਾਲ 2020 ’ਚ ਸ਼ਹੀਦ ਹੋਏ 336 ਲੋਕਾਂ ਨੂੰ ਸਨਮਾਨਿਤ ਕੀਤਾ। ਇਹ ਸਾਰੀ ਦੁਨੀਆ ਦੇ ਦੇਸ਼ਾਂ ’ਚ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਸੰਗਠਨਾਂ ’ਚ ਕੰਮ ਕਰਦੇ ਹੋਏ ਸੰਘਰਸ਼ਾਂ, ਕੁਦਰਤੀ ਆਫਤਾਂ ਤੇ ਹੋਰ ਘਟਨਾਵਾਂ ’ਚ ਸ਼ਹੀਦ ਹੋਏ ਹਨ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀ ਐੱਸ ਤਿਰੁਮੂਰਤੀ ਨੇ ਸ਼ਹੀਦ ਯੁਵਰਾਜ ਸਿੰਘ ਨੂੰ ਸੈਲਿਊਟ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਵੀ ਯੁਵਰਾਜ ਸਿੰਘ ਨੂੰ ਯਾਦ ਕੀਤਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ 2020 ’ਚ ਸ਼ਹੀਦ ਹੋਣ ਵਾਲੇ ਆਪਣੇ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਨੇ ਕਦੇ ਨਹੀਂ ਭੁੱਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਮੈਂਬਰਾਂ ਦੀ ਸੁਰੱਖਿਆ ਲਈ ਲਗਾਤਾਰ ਧਿਆਨ ਦੇ ਰਹੇ ਹਾਂ ਤੇ ਸੁਰੱਖਿਆ ਦੇ ਉਪਾਅ ਵਧਾਉਂਦੇ ਰਹਾਂਗੇ। ਪ੍ਰੋਗਰਾਮ ’ਚ ਸਾਰੇ ਸ਼ਹੀਦਾਂ ਦਾ ਨਾਂ ਲੈ ਕੇ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਕਾਰਪੋਰਲ ਯੁਵਰਾਜ ਸਿੰਘ ਸ਼ਾਂਤੀ ਸੈਨਾ ਦੇ ਮੈਂਬਰ ਦੇ ਰੂਪ ’ਚ ਪਿਛਲੇ ਸਾਲ ਕੋਰੋਨਾ ਦੇ ਮਾਡ਼ੇ ਹਾਲਾਤ ’ਚ ਵੀ ਕੰਮ ਕਰਦੇ ਹੋਏ ਸ਼ਹੀਦ ਹੋਏ ਸਨ।

Posted By: Tejinder Thind