ਵਾਸ਼ਿੰਗਟਨ (ਅਮਰੀਕਾ), ਏਜੰਸੀ : ਅਮਰੀਕਾ ਵਿਚ ਕੁਝ ਪਾਕਿਸਤਾਨੀਆਂ ਨੇ ਆਪਣੇ ਹੀ ਦੇਸ਼ ਦਾ ਅਪਮਾਨ ਕੀਤਾ। ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਪ੍ਰੈੱਸ ਕਲੱਬ ’ਚ ਕਸ਼ਮੀਰ ’ਚ ਬਦਲਾਅ ’ਤੇ ਚਰਚਾ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਕੁਝ ਪਾਕਿਸਤਾਨੀ ਲੋਕ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਇਕ ਪਾਕਿਸਤਾਨੀ ‘ਫ੍ਰੀਡਮ ਆਫ ਸਪੀਚ’ ਦਾ ਨਾਅਰਾ ਲਾ ਰਿਹਾ ਹੈ। ਇਸ ਹੰਗਾਮੇ ਤੋਂ ਬਾਅਦ ਉਸ ਨੂੰ ਧੱਕਾ ਦੇ ਕੇ ਹਾਲ ਤੋਂ ਬਾਹਰ ਕਰ ਦਿੱਤਾ ਗਿਆ।

ਇੰਟਰਨੈਸ਼ਨਲ ਸੈਂਟਰ ਫਾਰ ਪੀਸ ਸਟੱਡੀਜ਼ 23 ਮਾਰਚ (ਵੀਰਵਾਰ) ਨੂੰ ਵਾਸ਼ਿੰਗਟਨ ਡੀਸੀ ’ਚ ਨੈਸ਼ਨਲ ਪ੍ਰੈਸ ਕਲੱਬ ਵਿਚ Kashmir - From Turmoil to Transformation ਚਰਚਾ ਦੀ ਮੇਜ਼ਬਾਨੀ ਕਰ ਰਿਹਾ ਸੀ। ਪੈਨਲ ਦੇ ਮੈਂਬਰਾਂ ’ਚ ਜੰਮੂ ਅਤੇ ਕਸ਼ਮੀਰ ਵਰਕਰਜ਼ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਅਤੇ ਜੰਮੂ ਅਤੇ ਕਸ਼ਮੀਰ ਵਿਚ ਬਾਰਾਮੂਲਾ ਨਗਰ ਕੌਂਸਲ ਦੇ ਪ੍ਰਧਾਨ ਤੌਸੀਫ ਰੈਨਾ ਵੀ ਸ਼ਾਮਿਲ ਸਨ।

ਜ਼ਮੀਨੀ ਦਿ੍ਰਸ਼ਟੀਕੋਣ ਦੇਣ ਲਈ ਮੀਰ ਜੁਨੈਦ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਕਿ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਕਸ਼ਮੀਰ ਦਾ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਧਰਤੀ ਵਜੋਂ ਮੁੜ ਜਨਮ ਲਿਆ ਹੈ। ਜੰਮੂ-ਕਸ਼ਮੀਰ ਨੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਹਨ ਜੋ ਇਸ ਨੂੰ ਵਿਰੋਧ ਦੇ ਰਾਜ ਤੋਂ ਇੱਕ ਪ੍ਰਗਤੀਸ਼ੀਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲੈ ਗਈਆਂ ਹਨ।

ਪਾਕਿਸਤਾਨ ’ਤੇ ਨਿਸ਼ਾਨਾ ਸਾਧਦਿਆਂ ਜੁਨੈਦ ਨੇ ਕਿਹਾ ਕਿ ਸਾਨੂੰ ਹੁਣ ਵਿਵਾਦਿਤ ਬਿਆਨਾਂ ਤੋਂ ਪਰ੍ਹੇ ਦੇਖਣਾ ਹੋਵੇਗਾ। ਜਿਹੜੇ ਦੇਸ਼ ਦੁਨੀਆ ਨੂੰ ਮੂਰਖ ਬਣਾਉਣ ਲਈ ਗਲੋਬਲ ਫੋਰਮਾਂ ’ਤੇ ਰੌਲਾ ਪਾ ਰਹੇ ਹਨ, ਉਨ੍ਹਾਂ ਦਾ ਕਸ਼ਮੀਰ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੱਥ ਨੂੰ ਸਵੀਕਾਰ ਕਰੋ ਕਿ ਕਸ਼ਮੀਰ ਉਨ੍ਹਾਂ ਲਈ ਹੋਂਦ ਦੀ ਸਮੱਸਿਆ ਹੈ ਅਤੇ ਇਸ ਲਈ ਉਹ ਕਸ਼ਮੀਰ ਵਿੱਚ ਹਿੰਸਾ ਦੀ ਅੱਗ ਨੂੰ ਬਲਦੀ ਰੱਖਣਾ ਚਾਹੁੰਦੇ ਹਨ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਸ਼ਮੀਰੀ ਕਾਰਕੁਨ ਨੂੰ ਰੋਕਿਆ ਅਤੇ ਸਟੇਜ ਦੀ ਭੰਨਤੋੜ ਕੀਤੀ। ਜਵਾਬ ਵਿਚ ਇਕ ਪ੍ਰਦਰਸ਼ਨਕਾਰੀ ਨੇ ਚੀਕਿਆ,‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’ ਸੁਰੱਖਿਆ ਕਰਮੀਆਂ ਵੱਲੋਂ ਹੱਥੋਪਾਈ ਕੀਤੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਪ੍ਰਦਰਸ਼ਨਕਾਰੀ ਆਪਾ ਖੋਹ ਬੈਠੇ ਅਤੇ ਗਾਲੀ-ਗਲੋਚ ਕਰਨ ਲੱਗੇ।

ਜੁਨੈਦ ਨੇ ਕਿਹਾ ਕਿ ਅੱਜ ਪੂਰੇ ਦਰਸ਼ਕਾਂ ਨੇ ਤੁਹਾਡਾ ਅਸਲੀ ਚਿਹਰਾ ਦੇਖ ਲਿਆ ਹੈ। ਜੋ ਅਸੀਂ ਕਸਮੀਰ ਵਿਚ ਦੇਖਿਆ, ਅੱਜ ਵਾਸ਼ਿੰਗਟਨ ਵਿੱਚ ਦੇਖਿਆ ਅਤੇ ਦੁਨੀਆ ਨੂੰ ਦਿਖਾਉਣ ਲਈ ਤੁਹਾਡਾ ਧੰਨਵਾਦ ਕਿ ਇਹ ਲੋਕ ਕਿੰਨੇ ਬੇਰਹਿਮ ਹਨ।

Posted By: Harjinder Sodhi