ਵਾਸ਼ਿੰਗਟਨ : US cuts financial aid to Pakistan ਆਰਥਿਕ ਬਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਪਾਕਿਸਤਾਨ ਨੂੰ ਇਕ ਤੋਂ ਬਾਅਦ ਇਕ ਝਟਨਾ ਸਹਿਣਾ ਪੈ ਰਿਹਾ ਹੈ। ਬਰਤਾਨੀਆਂ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ 'ਚ 440 ਮਿਲੀਅਨ ਡਾਲਰ ਦੀ ਕਟੌਤੀ ਕੀਤੀ ਹੈ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਦੀ ਰਿਪਰੋਟ ਅਨੁਸਾਰ ਇਹ ਆਰਥਿਕ ਮਦਦ ਪਾਕਿਸਤਾਨ ਇਨਹੈਂਸ ਸਾਂਝੇਦਾਰੀ ਸਮਝੌਤੇ (PEPA) 2010 ਦੇ ਤਹਿਤ ਦਿੱਤੀ ਜਾਂਦੀ ਸੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਰਥਿਕ ਮਦਦ 'ਚ ਇਕ ਕਟੌਤੀ ਸਬੰਧੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਾਸ਼ਿੰਗਟਨ ਦੀ ਯਾਤਰਾ ਦੇ ਤਿੰਨ ਹਫਤੇ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ।

ਰਿਪੋਰਟ ਅਨੁਸਾਰ, ਪੀਈਪੀਏ ਨੂੰ ਸਤੰਬਰ 2010 'ਚ ਕੇਰੀ ਲੁਗਰ ਬਰਮਨ (Kerry Lugar Berman, KLB) ਐਕਟ ਨੂੰ ਜਾਰੀ ਰੱਖਣ ਲਈ ਹਸਤਾਖਰ ਕੀਤੇ ਗਏ ਸਨ। ਇਹ ਐਕਟ ਅਮਰੀਕੀ ਕਾਂਗਰਸ ਵੱਲੋਂ ਅਕਤੂਬਰ 2009 'ਚ ਪਾਸ ਕੀਤਾ ਗਿਆ ਸੀ ਤੇ ਇਸ ਦੇ ਤਹਿਤ ਪੰਜ ਸਾਲਾਂ 'ਚ ਪਾਕਿਸਤਾਨ ਨੂੰ 7.5 ਅਰਬ ਅਮਰੀਕੀ ਡਾਲਰ ਦੀ ਆਰਥਿਕ ਸਹਾਇਤਾ ਪਾਕਿਸਤਾਨ ਨੂੰ ਦਿੱਤੀ ਜਾਣੀ ਸੀ। ਕੇਐੱਲਬੀ ਐਕਟ ਦੇ ਤਹਿਤ ਹਾਲੇ 4.5 ਅਰਬ ਡਾਲਰ ਦੀ ਰਕਮ ਦਿੱਤੀ ਜਾਣੀ ਬਾਕੀ ਸੀ। ਹਾਲਾਂਕਿ, ਹੁਣ ਇਸ ਕਟੌਤੀ ਤੋਂ ਬਾਅਦ ਉਕਤ ਆਰਥਿਕ ਮਦਦ 4.1 ਅਰਬ ਡਾਲਰ 'ਤੇ ਬੰਦ ਹੋ ਗਈ ਹੈ।

ਦੱਸ ਦਈਏ ਕਿ ਪਿਛਲੇ ਸਾਲ ਸਤੰਬਰ 'ਚ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ 'ਚ 300 ਮਿਲੀਅਨ ਯੂਐੱਸ ਡਾਲਰ ਦੀ ਕਟੌਤੀ ਕੀਤੀ ਸੀ। ਇਹ ਕਟੌਤੀ ਅੱਤਵਾਦ ਨੂੰ ਖਤਮ ਕਰਨ 'ਚ ਪਾਕਿਸਤਾਨ ਦੇ ਨਾਕਾਮ ਰਹਿਣ ਦਾ ਹਵਾਲਾ ਦਿੰਦਿਆਂ ਕੀਤੀ ਗਈ ਸੀ। ਇਹੀ ਨਹੀਂ ਪਿਛਲੇ ਸਾਲ ਜਨਵਰੀ 'ਚ ਪੇਂਟਾਗਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਇਕ ਅਰਬ ਅਮਰੀਕੀ ਡਾਲਰ ਦੀ ਆਰਥਿਕ ਮਦਦ 'ਚ ਕਟੌਤੀ ਕਰ ਲਈ ਸੀ। ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਪਾਕਿਸਤਾਨ ਦੇ ਹੱਕਾਨੀ ਨੈੱਟਵਰਕ ਨੂੰ ਖਤਮ ਕਰਨ 'ਚ ਨਾਕਾਮ ਰਹਿਣ ਕਾਰਨ ਇਹ ਕਦਮ ਉਠਾਇਆ ਸੀ।

Posted By: Jaskamal