ਵਾਸ਼ਿੰਗਟਨ, ਜੇਐੱਨਐੱਨ : ਅਮਰੀਕਾ ਇਸ ਸਾਲ ਸਤੰਬਰ ਤਕ ਪੂਰੀ ਤਰ੍ਹਾਂ ਅਫ਼ਗਾਨਿਸਤਾਨ ਤੋਂ ਬਾਹਰ ਚਲਾ ਜਾਵੇਗਾ। ਸਤੰਬਰ ਤੋਂ ਬਾਅਦ ਉਸਦਾ ਕੋਈ ਜਵਾਨ ਅਫ਼ਗਾਨਿਸਤਾਨ ’ਚ ਨਹੀਂ ਹੋਵੇਗਾ ਤੇ ਅਫ਼ਗਾਨਿਸਤਾਨ ਨੂੰ ਆਪਣੇ ਸਾਰੇ ਮਾਮਲਿਆਂ ਨਾਲ ਹੁਣ ਖੁਦ ਨਜਿੱਠਣਾ ਪਵੇਗਾ। ਅਫ਼ਗਾਨਿਸਤਾਨ ਦੀ ਹੁਣ ਅਮਰੀਕਾ ਤੋਂ ਘਰ ਵਾਪਸੀ ਦਾ ਰਸਤਾ ਡੋਨਾਲਡ ਟਰੰਪ ਨੇ ਹੀ ਤਿਆਰ ਕੀਤਾ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਇਸ ਗੱਲ ਨੂੰ ਦੋਹਰਾਇਆ ਕਿ ਉਹ ਆਪਣੀ ਫੌਜ ਨੂੰ ਵਾਪਸ ਲਿਆਉਣ ਲਈ ਵਚਨਬੱਧ ਹਨ।


ਫਰਵਰੀ ’ਚ ਅਮਰੀਕਾ ਤੇ ਤਾਲੀਬਾਨ ’ਚ ਹੋਏ ਸਮਝੋਤੇ ਦੌਰਾਨ ਕਿਹਾ ਗਿਆ ਸੀ ਕਿ ਅਮਰੀਕੀ ਫੌਜ ਨੂੰ 1 ਮਈ ਤਕ ਅਫ਼ਗਾਨਿਸਤਾਨ ਤੋਂ ਵਾਪਸ ਲਿਆਇਆ ਜਾਵੇਗਾ। ਪਰ ਅਮਰੀਕਾ ’ਚ ਸਰਕਾਰ ਬਦਲਣ ਨਾਲ ਸਮਝੋਤੇ ’ਚ ਬਦਲਾਅ ਆ ਗਿਆ ਤੇ ਅਮਰੀਕੀ ਫੌਜ ਦੀ ਵਾਪਸੀ ਦੀ ਸਮਾਂ ਸੀਮਾ ਨੂੰ ਸਤੰਬਰ ਤਕ ਵਧਾ ਦਿੱਤਾ ਗਿਆ। ਹੁਣ ਅਮਰੀਕਾ ’ਚ ਹੋਏ 9/11 ਹਮਲੇ ਦੀ ਬਰਸੀ ਤੋਂ ਪਹਿਲਾਂ ਸਾਰੇ ਅਮਰੀਕੀ ਜਵਾਨ ਆਪਣੀ ਧਰਤੀ ’ਤੇ ਵਾਪਸ ਪਰਤਣਗੇ। ਇਸ ਸਬੰਧ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਇਹ ਸਮਾਂ ਅਮਰੀਕਾ ਦੀ ਸਭ ਤੋਂ ਲੰਬੀ ਚੱਲਣ ਵਾਲੀ ਜੰਗ ਦੇ ਅੰਤ ਦਾ ਹੈ ਤੇ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦਾ ਹੈ।


ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਅਫ਼ਗਾਨਿਸਤਾਨ ’ਚ ਨਿਊਯਾਰਕ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਾਲ 2001 ’ਚ ਦਾਖ਼ਲ ਹੋਈ ਸੀ। ਉਨ੍ਹਾਂ ਦੀ ਇਸ ਮੌਜੂਦਗੀ ਤੋਂ ਬਾਅਦ ਅਲਕਾਇਦਾ ਚੀਫ਼ ਓਸਾਮਾ ਬਿਨ ਲਦੇਨ ਨੂੰ ਪਾਕਿਸਤਾਨ ਦੇ ਏਟਾਬਾਰ ’ਚ ਮਾਰ ਦਿੱਤਾ ਗਿਆ ਸੀ। ਸਦਨ ’ਚ ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਕਈ ਸਵਾਲ ਉੱਠਦੇ ਹਨ। ਹੁਣ ਫੌਜੀਆਂ ਦਾ ਇਹ ਸੁਪਨਾ ਸੱਚ ਹੋਣ ਵਾਲਾ ਹੈ।

Posted By: Sunil Thapa