ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕੀ ਪੁਲਾੜ ਏਜੰਸੀ ਨਾਸਾ ਚੰਦਰਮਾ ਦੇ ਦੱਖਣੀ ਧਰੂਵ 'ਤੇ ਵਾਟਰ ਆਈਸ ਦਾ ਪਤਾ ਲਗਾਉਣ ਲਈ ਇਕ ਮੋਬਾਈਲ ਰੋਬੋਟ ਭੇਜਣ ਦੀ ਯੋਜਨਾ ਬਣਾ ਰਹੀ ਹੈ। ਨਿਊਜ਼ ਏਜੰਸੀ ਸ਼ਿਨਹੂਆ ਦੀ ਮੰਨੀਏ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਰੋਬੋਟ ਚੰਦਰਮਾ ਦੇ ਇਸ ਅਣਛੋਹੇ ਖੇਤਰ 'ਚ ਵਾਟਰ ਆਈਸ ਦੇ ਪ੍ਰਮਾਣ ਲਈ ਬੇਹੱਦ ਨਜ਼ਦੀਕੀ ਤਸਵੀਰਾਂ ਲਵੇਗਾ। ਨਾਸਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਸਾਲ 2022 'ਚ ਗੋਲਫ ਕਾਰਟ ਅਕਾਰ ਵਾਲਾ ਰੋਬੋਟ ਚੰਦਰਮਾ 'ਤੇ ਭੇਜੇਗੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਵੋਲੇਟਾਈਲ ਇਨਵੈਸਟੀਗੇਟਿੰਗ ਪੋਲਰ ਐਕਸਪਲੋਰੇਸ਼ਨ ਰੋਵਰ ਜਾਂ VIPER ਨਾਂ ਦਾ ਇਹ ਰੋਬੋਟ ਲਗਪਗ 100 ਦਿਨਾਂ ਦਾ ਚੰਦਰਮਾ ਦੀ ਸਤ੍ਹਾ 'ਤੇ ਅੰਕੜਿਆਂ ਨੂੰ ਇਕੱਠਾ ਕਰੇਗਾ। ਇਨ੍ਹਾਂ ਅੰਕੜਿਆਂ ਦੀ ਵਰਤੋਂ ਚੰਦਰਮਾ ਦੇ ਪਹਿਲੇ ਆਲਮੀ ਜਲ ਵਸੀਲਿਆਂ ਸਬੰਧੀ ਮੈਪ ਨੂੰ ਅਪਡੇਟ ਕਰਨ 'ਚ ਕੀਤਾ ਜਾਵੇਗਾ। ਨਾਸਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਰੋਬੋਟ ਕਈ ਮੀਲ ਦੀ ਯਾਤਰਾ ਕਰੇਗਾ ਤੇ ਪ੍ਰਕਾਸ਼-ਤਾਪਮਾਨ ਤੋਂ ਪ੍ਰਭਾਵਿਤ ਚੰਦਰਮਾ ਦੀ ਮਿੱਟੀ ਦੇ ਨਮੂਨੇ ਜੁਟਾਏਗਾ।

ਨਾਸਾ ਨੇ ਦੱਸਿਆ ਹੈ ਕਿ ਇਹ ਰੋਬੋਟ ਚੰਦਰਮਾ ਦੀ ਮਿਈਟ5 ਦੇ ਨਮੂਨੇ ਲੈਣ ਸਤ੍ਹਾ 'ਤੇ ਇਕ ਮੀਟਰ ਤਕ ਦੀ ਡਰਿੱਲ ਕਰੇਗਾ। ਨਾਸਾ ਨੇ ਇਸ ਅਭਿਆਨ ਦਾ ਖੁਲਾਸਾ ਅਜਿਹੇ ਸਮੇਂ ਕੀਤਾ ਹੈ ਜਦੋਂ ਭਾਰਤ ਦੇ ਮਿਸ਼ਨ ਚੰਦਰਯਾਨ-2 ਦਾ ਹਿੱਸਾ ਰਹੇ ਲੈਂਡਰ ਵਿਕਰਮ ਦੀ ਸਫ਼ਲ ਲੈਂਡਿੰਗ ਨਹੀਂ ਹੋ ਸਕੀ ਹੈ। ਅਮਰੀਕਾ ਸਾਲ 2024 'ਚ ਆਪਣਾ ਪਹਿਲਾ ਪੁਲਾੜ ਯਾਤਰੀ ਚੰਦਰਮਾ 'ਤੇ ਰਵਾਨਾ ਕਰੇਗਾ। ਇਸ ਵਿਚ ਉਹ ਪਹਿਲੀ ਮਹਿਲਾ ਯਾਤਰੀ ਨੂੰ ਚੰਦਰਮਾ 'ਤੇ ਭੇਜੇਗਾ। ਇਸ ਮੁਹਿੰਮ ਲਈ ਉਹ ਚੰਦਰਮਾ 'ਤੇ ਲੰਬੇ ਸਮੇਂ ਤਕ ਪੱਕੇ ਉਪਾਅ ਕਰਨ ਜਾ ਰਿਹਾ ਹੈ।

Posted By: Seema Anand