ਜੇਐੱਨਐੱਨ, ਏਪੀ : ਨਾਸਾ ਦੇ ਪਰਸੀਵੈਰੇਂਸ ਯਾਨ ਨੇ ਮੰਗਲ ਗ੍ਰਹਿ ਦੀ ਪਹਿਲੀ ਹਾਈ ਡੈਫਿਨੇਸ਼ਨ ਵੀਡੀਓ ਭੇਜੀ ਹੈ। ਨਾਸਾ ਵੱਲੋਂ ਜਾਰੀ ਇਸ ਤਿੰਨ ਮਿੰਟ ਦੇ ਵੀਡੀਓ ਨੂੰ ਪਰਸੀਵੈਰੇਂਸ ਰੋਵਰ ਨੇ ਲੈਂਡਿੰਗ ਦੇ ਸਮੇਂ ਲਿਆ ਸੀ। ਜਿਸ 'ਚ ਹਵਾਵਾਂ ਦੇ ਚੱਲਣ ਦੀ ਆਵਾਜ਼ ਵੀ ਸਾਫ਼ ਸੁਣਾਈ ਦੇ ਰਹੀ ਹੈ। ਪਰਸੀਵੇਰੇਂਸ 'ਚ 25 ਕੈਮਰੇ ਤੇ ਦੋ ਮਾਈਕ੍ਰੋਫੋਨ ਲੱਗੇ ਹਨ। ਜੇ ਇਸ 'ਚ ਲੱਗੇ ਕੈਮਰੇ ਕੁਝ ਵਿਸ਼ੇਸ਼ ਦਿਖਾਈ ਦਿੰਦਾ ਹੈ ਤਾਂ ਮਿਸ਼ਨ ਕੰਟਰੋਲ ਰੋਬੋਟਿਕ ਆਰਮ ਦੀ ਮਦਦ ਨਾਲ ਨਮੂਨੇ ਇਕੱਠੇ ਕਰੇਗਾ।

ਨਾਸਾ ਵੱਲੋਂ ਜਾਰੀ ਵੀਡੀਓ 'ਚ ਪਰਸੀਵੈਰੇਂਸ ਰੋਵਰ ਲਾਲ ਤੇ ਸਫੇਦ ਰੰਗ ਦੇ ਪੈਰਾਸ਼ੂਟ ਦੇ ਸਹਾਰੇ ਸਤ੍ਹਾ 'ਤੇ ਉਤਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ 3 ਮਿੰਟ 25 ਸੈਕੰਡ ਦੀ ਹੈ। ਵੀਡੀਓ 'ਚ ਧੂਲ ਦੇ ਗੁਬਾਰ ਵਿਚਕਾਰ ਰੋਵਰ ਨੂੰ ਸਤ੍ਹਾ 'ਤੇ ਲੈਂਡ ਕਰਦਿਆਂ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਲਾਲ ਗ੍ਰਹਿ ਦੀ ਸਤ੍ਹਾ 'ਤੇ ਉਤਰਣ ਦੇ ਮਹਿਜ 24 ਘੰਟੇ 'ਚ ਵੀ ਘੱਟ ਸਮੇਂ 'ਚ ਨਾਸਾ ਦੇ ਰੋਵਰ ਨੇ ਪਹਿਲੀ ਕਲਰ ਤਸਵੀਰ ਭੇਜੀ ਸੀ।

ਪਰਸੀਵੈਰੇਂਸ ਨਾਸਾ ਵੱਲੋਂ ਭੇਜਿਆ ਗਿਆ ਹੁਣ ਤਕ ਦਾ ਸਭ ਤੋਂ ਵੱਡਾ ਰੋਵਰ ਹੈ। 1970 ਤੋਂ ਬਾਅਦ ਅਮਰੀਕੀ ਪੁਲਾੜ ਏਜੰਸੀ ਦੀ ਇਹ 9ਵੀਂ ਮੰਗਲ ਮੁਹਿੰਮ ਹੈ। ਹੁਣ ਤਕ ਦੇ ਸਭ ਤੋਂ ਜੋਖਿਮ ਭਰੇ ਤੇ ਇਤਿਹਾਸਕ ਰੂਪ ਤੋਂ ਮਹੱਤਵਪੂਰਨ ਇਸ ਮੁਹਿੰਮ ਦਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਮੰਗਲ ਗ੍ਰਹਿ 'ਤੇ ਕੀ ਕਦੇ ਜ਼ਿੰਦਗੀ ਸੀ। ਮੁਹਿੰਮ ਤਹਿਤ ਗ੍ਰਹਿ ਨਾਲ ਚੱਟਾਨਾਂ ਦੇ ਟੁੱਕੜੇ ਵੀ ਲਿਆਉਣ ਦੀ ਕੋਸ਼ਿਸ਼ ਹੋਵੇਗੀ, ਜੋ ਇਸ ਸਵਾਲ ਦਾ ਜਵਾਬ ਲੱਭਣ 'ਚ ਅਹਿਮ ਸਾਬਿਤ ਹੋ ਸਕਦੇ ਹਨ।

Posted By: Amita Verma