ਜੇਐੱਨਐੱਨ, ਵਾਸ਼ਿੰਗਟਨ : ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੁਨੀਆ 'ਚ ਕੋਈ ਵੀ ਯਾਦ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਵਿਚੋਂ ਇਕ ਹੈ 11 ਸਤੰਬਰ ਯਾਨੀ 9/11 ਨੂੰ ਅਮਰੀਕਾ 'ਚ ਹੋਇਆ ਅੱਤਵਾਦੀ ਹਮਲਾ। ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਜਾਣੇ-ਅਣਜਾਣੇ 'ਚ ਹੀ ਉਸ ਨਾਲ ਜੁੜ ਜਾਂਦੀਆਂ ਹਨ ਤੇ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦੀਆਂ। ਅਮਰੀਕਾ 'ਚ 9/11 ਨੂੰ ਇਕ ਬੱਚੀ ਦਾ ਜਨਮ ਰਾਤ 9.11 ਵਜੇ ਹੋਏ। ਮਜ਼ੇਦਾਰ ਗੱਲ ਇਹ ਹੈ ਕਿ ਉਸ ਦੀ ਵਜ੍ਹਾ ਵੀ 9 ਪੌਂਡ 11 ਔਂਸ ਸੀ।

ਜਿਸ ਦਿਨ ਦੁਨੀਆ ਨੇ 18 ਸਾਲ ਪਹਿਲਾਂ ਹੋਏ ਅੱਤਵਾਦੀ ਹਮਲਿਆਂ ਨੂੰ ਯਾਦ ਕੀਤਾ ਸੀ, ਉਸੇ ਦਿਨ ਟੈਨੇਸੀ ਦੇ ਇਕ ਹਸਪਤਾਲ 'ਚ ਕ੍ਰਿਸਟੀਨ ਮਾਲੋਨ-ਬ੍ਰਾਊਨ ਦਾ ਸਿਜੇਰੀਅਨ ਸੈਕਸ਼ਨ ਜ਼ਰੀਏ ਜਨਮ ਹੋਇਆ ਸੀ। ਜਦੋਂ ਉਹ ਪੈਦਾ ਹੋਈ ਸੀ ਤਾਂ ਇਕ ਡਾਕਟਰ ਨੇ ਕਈ ਵਾਰ ਕਿਹਾ- ਓਹ ਮਾਈ ਗੁਡਨੈੱਸ, ਮੈਨੂੰ 9/11, 9/11, 9/11 ਮਿਲੀ ਹੈ।

ਜਰਮੇਨਟਾਉਨ ਦੇ ਮੈਥੋਡਿਸਟ ਲੇ ਬੋਨੇਹੁਰ ਹਸਪਤਾਲ 'ਚ ਹਰ ਮੁਲਾਜ਼ਮ ਤੇ ਨਰਸ ਇਸ ਅਦਭੁਤ ਸੰਯੋਗ ਕਾਰਨ ਹੈਰਾਨ ਸਨ। ਅਜਿਹੇ ਦੁੱਖ ਦੇ ਸਮੇਂ ਕ੍ਰਿਸਟੀਨਾ ਇਕ ਚਮਤਕਾਰ ਹੈ। ਮਾਂ ਨੇ ਕਿਹਾ ਕਿ ਉਹ ਤਬਾਹੀ ਵਿਚਾਕਰ ਇਕ ਨਵਾਂ ਜੀਵਨ ਹੈ।

Posted By: Seema Anand