ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਚੋਣ 'ਚ ਟਰੰਪ ਦੀ ਚੋਣ ਮੁਹਿੰਮ ਤੇ ਰੂਸੀ ਸਰਕਾਰ ਵਿਚਕਾਰ ਗੰਢ ਤੁਪ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਵਕੀਲ ਰਾਬਰਟ ਮੁਲਰ ਨੇ ਆਪਣੇ ਕਦਮ ਦਾ ਬਚਾਅ ਕੀਤਾ ਹੈ। ਸ਼ਨਿਚਰਵਾਰ ਨੂੰ ਵਾਸ਼ਿੰਗਟਨ ਪੋਸਟ ਦੇ ਵਿਚਾਰ ਸੰਪਾਦਕੀ ਸਫ਼ੇ 'ਤੇ ਲਿਖੇ ਕਾਲਮ 'ਚ ਉਨ੍ਹਾਂ ਕਿਹਾ ਕਿ ਇਹ ਜਾਂਚ ਸਰਬਉੱਚ ਮਹੱਤਵ ਕੀਤੀ ਸੀ।

ਮੁਲਰ ਨੇ ਇਹ ਵੀ ਕਿਹਾ ਕਿ ਬੇਸ਼ੱਕ ਹੀ ਰਾਸ਼ਟਰਪਤੀ ਟਰੰਪ ਨੇ ਰੋਜਰ ਸਟੋਨ ਦੀ ਸਜ਼ਾ ਮਾਫ਼ ਕਰ ਦਿੱਤੀ ਹੋਵੇ, ਪਰ ਉਹ ਇਕ ਸਜ਼ਾਯਾਫਤਾ ਅਪਰਾਧੀ ਹਨ। ਜ਼ਿਕਰਯੋਗ ਹੈ ਕਿ ਜਾਂਚ ਰਿਪੋਰਟ ਦੇ ਸਿਲਸਿਲੇ 'ਚ ਮੁਲਰ ਪਿਛਲੇ ਸਾਲ ਜੁਲਾਈ 'ਚ ਸੰਸਦ 'ਚ ਪੇਸ਼ ਹੋਏ ਸਨ। ਉਦੋਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੇ ਜਾਂਚ ਸਬੰਧੀ ਕੋਈ ਜਨਤਕ ਬਿਆਨ ਨਹੀਂ ਦਿੱਤਾ ਸੀ। ਅਖ਼ਬਾਰ 'ਚ ਕਾਲਮ ਲਿਖ ਕੇ ਉਨ੍ਹਾਂ ਨੇ ਦੋ ਸਾਲ ਤਕ ਕੀਤੀ ਗਈ ਜਾਂਚ ਦਾ ਬਚਾਅ ਕੀਤਾ ਹੈ।

ਮੁਲਰ ਨੇ ਕਿਹਾ ਕਿ ਮੈਂ 448 ਸਿਫ਼ਆਂ ਦੀ ਜਾਂਚ ਰਿਪੋਰਟ 'ਤੇ ਆਪਣਾ ਪੱਖ ਰੱਖਣਾ ਚਾਹੁੰਦਾ ਹਾਂ, ਪਰ ਜਦੋਂ ਕੁਝ ਲੋਕਾਂ ਨੇ ਮੇਰੀ ਜਾਂਚ ਨੂੰ ਨਾਜਾਇਜ਼ ਤੇ ਮੇਰੀ ਮਨਸ਼ਾ 'ਤੇ ਸਵਾਲ ਉਠਾਇਆ ਤੇ ਮੈਨੂੰ ਲੱਗਿਆ ਕਿ ਮੈਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ। ਕੁਝ ਲੋਕਾਂ ਨੇ ਤਾਂ ਮੇਰੇ 'ਤੇ ਰੋਜ਼ਰ ਸਟੋਨ ਨੂੰ ਪਰੇਸ਼ਾਨ ਕਰਨ ਦਾ ਵੀ ਦੋਸ਼ ਲਗਾਇਆ। ਮੁਲਰ ਨੇ ਲਿਖਿਆ ਕਿ ਸਭ ਤੋਂ ਅਹਿਮ ਰੂਸ ਦੇ ਦਖ਼ਲ ਦੀ ਜਾਂਚ ਕਰਨਾ ਸੀ।

ਸਟੋਨ 'ਤੇ ਕੇਸ ਚਲਾਇਆ ਗਿਆ ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ, ਕਿਉਂਕਿ ਉਸ ਨੇ ਸੰਘੀ ਅਪਰਾਧ ਕੀਤੇ ਸਨ। ਉਹ ਇਕ ਸਜ਼ਾਯਾਫਤਾ ਅਪਰਾਧੀ ਹੈ। ਮੁਲਰ ਨੇ ਆਪਣੇ ਕਾਲਮ 'ਚ ਇਸ ਗੱਲ ਦਾ ਤਾਂ ਜ਼ਿਕਰ ਨਹੀਂ ਕੀਤਾ ਕਿ ਕਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਮਨਸ਼ਾ 'ਤੇ ਸਵਾਲ ਉਠਾਇਆ ਸੀ, ਪਰ ਉਨ੍ਹਾਂ ਦਾ ਇਸ਼ਾਰਾ ਸਿੱਧੇ ਤੌਰ 'ਤੇ ਰਾਸ਼ਟਰਪਤੀ ਟਰੰਪ ਵੱਲ ਸੀ। ਜਦੋਂ ਇਸ ਮਾਮਲੇ ਦੀ ਜਾਂਚ ਕਰਦੇ ਰਹੇ ਸਾਬਕਾ ਐੱਫਬੀਆਈ ਡਾਇਰੈਕਟਰ ਮੁਲਰ ਪੂਰੀ ਤਰ੍ਹਾਂ ਚੁੱਪ ਰਹੇ।

ਉਨ੍ਹਾਂ ਨੇ ਨਾ ਤਾਂ ਕੋਈ ਜਵਾਬ ਦਿੱਤਾ ਤੇ ਨਾ ਹੀ ਜਨਤਕ ਤੌਰ 'ਤੇ ਆਪਣੇ ਕੰਮ ਨੂੰ ਨਿਆ ਮੁਤਾਬਕ ਦੱਸਿਆ। ਜਾਂਚ ਪੂਰੀ ਕਰਨ ਤੋਂ ਬਾਅਦ ਮੁਲਰ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਰਿਪੋਰਟ ਆਪ ਬੋਲੇਗੀ। ਸੰਸਦ 'ਚ ਵੀ ਪੇਸ਼ ਹੋਣ ਦੌਰਾਨ ਉਨ੍ਹਾਂ ਨੇ ਆਪਣਾ ਪੂਰਾ ਬਿਆਨ ਰਿਪੋਰਟ ਦੇ ਹੀ ਆਲੇ-ਦੁਆਲੇ ਰੱਖਿਆ ਸੀ।