ਏਜੰਸੀਆਂ, ਵਾਸ਼ਿੰਗਟਨ : ਦੁਨੀਆ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 6,17,084 ਹੋ ਗਈ ਹੈ। ਇਸ ਮਹਾਮਾਰੀ ਨਾਲ ਹੁਣ ਤਕ 28376 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਕੱਲੇ ਯੂਰਪ ਵਿਚ ਹੀ 3 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਦੀ ਲਪੇਟ ਵਿਚ ਹਨ। ਇਟਲੀ ਅਤੇ ਸਪੇਨ ਵਿਚ ਤਾਂ ਹਾਹਾਕਾਰ ਮੱਚੀ ਲਈ ਹੈ। ਸ਼ੁੱਕਰਵਾਰ ਨੂੰ ਇਟਲੀ ਵਿਚ 918 ਲੋਕਾਂ ਦੀ ਮੌਤ ਹੋਈ। ਇਸ ਤਰ੍ਹਾਂ ਇਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 9134 ਹੋ ਗਈ ਹੈ। ਸ਼ਨੀਵਾਰ ਨੂੰ ਇਟਲੀ ਵਿਚ ਮਰਨ ਵਾਲਿਆਂ ਦਾ ਇਹ ਅੰਕੜਾ 10 ਹਜ਼ਾਰ ਨੂੰ ਪਾਰ ਕਰ ਗਿਆ ਹੈ। ਲਗਪਗ 86498 ਸੰਕ੍ਰਮਿਤ ਹਨ। ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 832 ਲੋਕਾਂ ਦੀ ਜਾਨ ਗਈ ਹੈ। ਇਥੇ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 5690 ਹੋ ਗਿਆ ਹੈ, 72248 ਪ੍ਰਭਾਵਿਤ ਹਨ। ਨੈਸ਼ਨਲ ਹੈਲਥ ਇੰਸਟੀਚਿਊਟ ਦੇ ਸਿਲਵਿਓ ਬ੍ਰਸਫੇਰੋ ਨੇ ਅਸ਼ੰਕਾ ਪ੍ਰਗਟਾਈ ਹੈ ਕਿ ਇਟਲੀ ਵਿਚ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ।

2009 ਦੀ ਮੰਦੀ ਤੋਂ ਵੀ ਹੋਣਗੇ ਹਾਲਾਤ

ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਮੁਖੀ ਕ੍ਰਿਸਟਾਲਿਆ ਜਾਰਜੀਵਾ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਲਈ ਵੱਡੇ ਪੱਧਰ 'ਤੇ ਧਨ ਦੀ ਲੋੜ ਹੋਵੇਗੀ। ਵਿਸ਼ਵ ਵਿਚ ਮੰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਨਾਲ ਹਾਲਾਤ ਸਾਲ 2009 ਤੋਂ ਵੀ ਮਾੜੇ ਹੋਣਗੇ। ਦੱਸ ਦੇਈਏ ਕਿ ਅੱਸੀ ਤੋਂ ਜ਼ਿਆਦਾ ਦੇਸ਼ ਅੰਤਰਾਸ਼ਟਰੀ ਮੁਦਰਾ ਕੋਸ਼ ਤੋਂ ਐਮਰਜੈਂਸੀ ਸਹਾਇਤਾ ਦੀ ਗੁਹਾਰ ਲਾ ਚੁੱਕੇ ਹਨ।

Posted By: Tejinder Thind