ਕੁਲਵੰਤ ਉੱਭੀ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ) : ਸੰਸਥਾ 'ਫਰਿਜ਼ਨੋ ਡਰੀਮਜ਼' ਵੱਲੋਂ ਇਕ ਪਰਿਵਾਰਕ ਪ੍ਰੋਗਰਾਮ 'ਮਹਿਫ਼ਲ -ਏ-ਗ਼ਜ਼ਲ' ਦਾ ਆਗਾਜ਼ ਫਰਿਜ਼ਨੋ ਦੇ ਰੈਸਤਰਾਂ ਦੇ ਹਾਲ ਵਿਚ ਕੀਤਾ ਗਿਆ।ਇਸ ਦੀ ਸ਼ੁੁਰੂਆਤ ਛੋਟੇ ਬੱਚੇ ਅਮਨਜੋਤ ਸਿੰਘ ਨੇ 'ਸ਼ੁੱਕਰ ਦਾਤਿਆ' ਗੀਤ ਨਾਲ ਕੀਤੀ। ਇਸ ਉਪਰੰਤ ਚੱਲਿਆ ਗਾਇਕੀ ਦਾ ਖੁੱਲਾ ਪ੍ਰੋਗਰਾਮਜਿਸ 'ਚ ਧਰਮਵੀਰ ਥਾਂਦੀ, ਬਾਈ ਸੁਰਜੀਤ ਮਾਛੀਵਾੜਾ, ਅਵਤਾਰ ਗਰੇਵਾਲ, ਰਾਜੇਸ਼ ਰਾਜੂ, ਬੱਲੂ ਸਿੰਘ, ਮਲਕੀਤ ਮੀਤ, ਕਮਲਜੀਤ ਬੈਨੀਪਾਲ ਆਦਿਕ ਨੇ ਖ਼ੂਬ ਰੰਗ ਬੰਨਿਆ।ਅਵਤਾਰ ਗਰੇਵਾਲ ਨੇ ਕਾਮੇਡੀ ਰਾਹੀਂ ਸਭ ਨੂੰ ਕੀਲੀ ਰੱਖਿਆ। ਗ਼ਜ਼ਲਾਂ ਦੇ ਦੌਰ ਦੌਰਾਨ ਹਾਰਮੋਨੀਅਮ ਦੀਆਂ ਸੁਰਾਂ 'ਤੇ ਜਗਦੇਵ ਧੰਜਲ ਨੇ ਮਾਹੌਲ ਬਹੁਤ ਅਨੰਦਮਈ ਬਣਾਇਆ। ਪ੍ਰੋਗਰਾਮ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਪਾਕਿਸਤਾਨ ਦੇ ਸਫੀਰ ਕੇ. ਕੇ. ਅਸਨ ਵਗਨ ਨੇ ਹਾਜ਼ਰੀ ਭਰੀ ਜਿਨਾਂਂ ਨੇ ਧਰਮਵੀਰ ਥਾਂਦੀ ਦੇ ਗੀਤ 'ਦਿੱਲੀ ਅਤੇ ਲਾਹੌਰ ਦੇ ਮੇਲ' 'ਤੇ ਭਾਵੁਕ ਹੁੰਦਿਆਂ ਸਮੁੱਚੀ ਫਰਿਜ਼ਨੋ ਡਰੀਮਜ਼ ਦੀ ਟੀਮ ਨੂੰ ਵਧਾਈ ਦਿੱਤੀ। ਇਸ ਸਮੇਂ ਸੰਸਥਾ ਦੇ ਮੁੱਖ ਸਰਪ੍ਰਸਤ ਤਰਨ ਸਿੰਘ ਆਸੀਆਨਾ ਟਰੈਵਲ ਨੇ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ। ਇਸ ਪ੍ਰਰੋਗਰਾਮ ਦੀ ਖ਼ਾਸੀਅਤ ਇਹ ਸੀ ਕਿ ਪ੍ਰੋਗਰਾਮ 'ਚ ਸ਼ਾਮਲ ਸਰੋਤੇ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਇੱਕੋ ਮੰਚ 'ਤੇ ਇਕੱਠੇ ਪਰਿਵਾਰਾਂ ਸਮੇਤ ਪਹੁੰਚੇ ਸਨ।