ਵਾਸ਼ਿੰਗਟਨ : ਏਲੀਅਨਜ਼ (Aliens) ਦੀ ਹੋਂਦ ਸਬੰਧੀ ਕਈ ਤਰ੍ਹਾਂ ਦੀ ਬਹਿਸ ਦੁਨੀਆ ਭਰ ਵਿਚ ਹੁੰਦੀ ਰਹਿੰਦੀ ਹੈ। ਕੋਈ ਇਨ੍ਹਾਂ ਦੀ ਹੋਂਦ ਦੀ ਗੱਲ ਨੂੰ ਮੰਨਦਾ ਹੈ ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਕਲਪਨਾ ਹੈ। ਪਰ ਅਮਰੀਕਾ 'ਚ ਇਕ ਸ਼ਖ਼ਸ ਦੇ ਏਲੀਅਨਜ਼ ਬਾਰੇ ਕੀਤੇ ਦਾਅਵੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਟੀਵ ਕੋਲਬਰਨ ਨਾਂ ਦੇ ਸ਼ਖ਼ਸ ਦਾ ਦਾਅਵਾ ਹੈ ਕਿ ਏਲੀਅਨਜ਼ ਉਸ ਨੂੰ ਕਈ ਵਾਰ ਕਿਡਨੈਪ ਕਰ ਕੇ ਲਿਜਾ ਚੁੱਕਾ ਹੈ ਤੇ ਉਨ੍ਹਾਂ ਉਸ ਦੀ ਬਾਡੀ 'ਚ ਨੈਨੋਚਿੱਪ ਫਿੱਟ ਕਰ ਕੇ ਰੱਖੀ ਹੋਈ ਹੈ।

ਏਲੀਅਨਜ਼ ਕਈ ਵਾਰ ਕਰ ਚੁੱਕੇ ਹਨ ਕਿਡਨੈਪ

ਡੇਲੀ ਸਟਾਰ ਦੀ ਖਬਰ ਮੁਤਾਬਕ ਇਕ ਸ਼ੋਅ 'ਚ ਏਲੀਅਨਜ਼ ਨਾਲ ਜੁੜੀਆਂ ਘਟਨਾਵਾਂ ਬਾਰੇ ਗੱਲ ਕਰਦੇ ਹੋਏ ਕੋਲਬਰਨ ਨੇ ਦਾਅਵਾ ਕੀਤਾ ਕਿ ਏਲੀਅਨਜ਼ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਮੇਰੀ ਪਤਨੀ ਨੇ ਮੈਨੂੰ ਤਲਾਕ ਦੇ ਦਿੱਤਾ ਹੈ ਤੇ ਮੇਰੀ ਨੌਕਰੀ ਜਾ ਚੁੱਕੀ ਹੈ। ਉਸ ਨੇ ਦਾਅਵਾ ਕੀਤਾ ਕਿ ਸੈਂਕੜੇ ਵਾਰ UFO ਉਸ ਨੂੰ ਆਪਣੇ ਨਾਲ ਅਗਵਾ ਕਰ ਕੇ ਲਿਜਾ ਚੁੱਕੇ ਹਨ ਤੇ ਉਹ ਸਟੀਲ ਦੇ ਬਣੇ ਹੁੰਦੇ ਹਨ ਜਿਸ ਦਾ ਰੰਗ ਗ੍ਰੇਅ ਹੁੰਦਾ ਹੈ।

ਬਾਡੀ 'ਚ ਫਿੱਟ ਕਰ ਦਿੱਤੀ ਨੈਨੋਚਿੱਪ

ਘਟਨਾ ਨੂੰ ਯਾਦ ਕਰਦੇ ਹੋਏ ਸਟੀਵ ਕੋਲਬਰਨ ਨੇ ਅੱਗੇ ਦੱਸਿਆ ਕਿ ਏਲੀਅਨਜ਼ ਉਸ ਨੂੰ ਮੈਡੀਕਲ ਸਟੇਸ਼ਨ ਲੈ ਗਏ ਜਿੱਥੇ ਉਸ ਨੂੰ ਇਕ ਟੇਬਲ 'ਤੇ ਲੰਮੇ ਪਾ ਦਿੱਤਾ ਗਿਆ। ਇਸ ਤੋਂ ਬਾਅਦ ਸਟੀਲ ਦੇ ਔਜ਼ਾਰ ਨਾਲ ਉਸ ਦੀ ਬਾਂਹ 'ਚ ਇਕ ਨੈਨੋਚਿਪ ਫਿੱਟ ਕਰ ਦਿੱਤੀ ਗਈ। ਸ਼ਖ਼ਸ ਦਾ ਦਾਅਵਾ ਹੈ ਕਿ ਉੱਥੋਂ ਵਾਪਸੀ ਤੋਂ ਬਾਅਦ ਉਸ ਦੀ ਸੋਚ ਤੇ ਜਿਊਣ ਦਾ ਤਰੀਕਾ ਇਕਦਮ ਬਦਲ ਚੁੱਕਾ ਸੀ।

ਕੋਲਬਰਨ ਦਾ ਦਾਅਵਾ ਹੈ ਕਿ ਬਦਲੇ ਵਰਤਾਅ ਕਾਰਨ ਉਸ ਦੀ ਪਤਨੀ ਨੇ ਤਲਾਕ ਦੇ ਦਿੱਤਾ ਕਿਉਂਕਿ ਉਹ ਇਸ ਬਦਲਾਅ ਨੂੰ ਸਮਝ ਨਹੀਂ ਪਾ ਰਿਹਾ ਸੀ। ਇੱਥੋਂ ਤਕ ਕਿ ਚਿੱਪ ਦੀ ਵਜ੍ਹਾ ਨਾਲ ਉਹ ਆਪਣੇ ਕੰਮ 'ਤੇ ਵੀ ਫੋਕਸ ਨਹੀਂ ਕਰ ਪਾ ਰਿਹਾ ਸੀ ਤੇ ਇਸ ਦੀ ਵਜ੍ਹਾ ਨਾਲ ਉਸ ਨੂੰ ਆਪਣੀ ਜੌਬ ਤੋਂ ਵੀ ਹੱਥ ਧੋਣਾ ਪਿਆ।

Posted By: Seema Anand