ਨਿਊਯਾਰਕ, ਆਈਏਐੱਨਐੱਸ : ਜੇ ਕੋਰੋਨਾ ਵੈਕਸੀਨ ਨੂੰ ਸਿਰਫ਼ ਇਸ ਲਈ ਨਹੀਂ ਲਗਵਾਉਣਾ ਚਾਹੁੰਦੇ ਕਿ ਤੁਸੀਂ ਇਸ ਬਿਮਾਰੀ ਤੋਂ ਇਕ ਵਾਰ ਠੀਕ ਹੋ ਚੁੱਕੇ ਹੋ ਤਾਂ, ਇਕ ਵਾਰ ਇਸ ’ਤੇ ਦੁਬਾਰਾ ਜ਼ਰੂਰ ਸੋਚ ਲਓ। ਨਵੀਂ ਖੋਜ ਦੇ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੋਰੋਨਾ ਹੋ ਚੁੱਕਿਆ ਹੈ ਉਹ ਇਸ ਨਾਲ ਦੁਬਾਰਾ ਵੀ ਇਨਫੈਕਟਿਡ ਹੋ ਰਹੇ ਹਨ ਤੇ ਦੂਜਿਆਂ ਨੂੰ ਵੀ ਕੋਰੋਨਾ ਨਾਲ ਇਨਫੈਕਟਿਡ ਕਰ ਰਹੇ ਹਨ।ਪਹਿਲਾਂ ਸਰੀਰ ’ਚ ਬਣ ਚੁੱਕੀ ਐਂਟੀਬਾਡੀਜ਼ ਦੀ ਮੌਜੂਦਗੀ ਨੂੰ ਦੁਬਾਰਾ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਤੇ ਟ੍ਰਾਂਸਮਿਸ਼ਨ ਨੂੰ ਘੱਟ ਕਰਨ ਤੋਂ ਇਲਾਵਾ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਲਈ ਵੈਕਸੀਨ ਲੈਣਾ ਬਹੁਤ ਜ਼ਰੂਰੀ ਹੈ। ਇਸ ਲਈ ਜਦੋਂ ਸੰਭਵ ਹੋਵੇ ਵੈਕਸੀਨ ਜ਼ਰੂਰ ਲਓ। ਲਾਂਸੇਟ ਰੈਸੀਪੀਰੇਟਰੀ ਮੈਡੀਸਨ ਦੀ ਜਰਨਲ ’ਚ ਇਹ ਖੋਜ ਪ੍ਰਕਾਸ਼ਿਤ ਹੋਈ।

ਅਮਰੀਕਾ ਦੇ ਮਾਊਂਟ ਸਿਨਾਈ ਸਥਿਤ ਅਕਾਨ ਸਕੂਲ ਆਫ ਮੈਡੀਸਨ ਦੇ ਪ੍ਰੋਫੈਸਰ ਸਟੂਆਰਟ ਸੀਲਫੋਨ ਦਾ ਕਹਿਣਾ ਹੈ ਕਿ ਸਰੀਰ ’ਚ ਪਹਿਲਾਂ ਹੋਇਆ ਇਨਫੈਕਸ਼ਨ ਇਮਿਊਨਿਟੀ ਦੀ ਗਾਰੰਟੀ ਨਹੀਂ ਹੈ। ਇਸ ਲਈ ਦੋਹਰੀ ਸੁਰੱਖਿਆ ਲਈ ਵੈਕਸੀਨ ਲਗਵਾਉਣਾ ਜ਼ਰੂਰੀ ਹੈ। ਤਾਜ਼ਾ ਖੋਜ ਦੇ ਅਨੁਸਾਰ ਅਮਰੀਕੀ ਮਰੀਨ ਕਾਰਪ ਦੇ ਸਰੀਰਿਕ ਰੂਪ ਤੋਂ ਫਿੱਟ 2436 ਮਰੀਂਸ ’ਤੇ ਕੀਤਾ ਗਿਆ ਹੈ। ਇਸ ’ਚ 189 ਸੀਰੋਪਾਜ਼ੇਟਿਵਸੀ, ਜਿਸਦਾ ਅਰਥ ਹੈ ਕਿ ਉਨ੍ਹਾਂ ਨੂੰ ਪਹਿਲਾਂ ਇਨਫੈਕਸ਼ਨ ਹੋਇਆ ਸੀ ਤੇ ਹੁਣ ਉਨ੍ਹਾਂ ’ਚ ਐਂਟੀਬਾਡੀਜ਼ ਸੀ। ਇਸਦੇ 2247 ਸੀਰਾਨੈਗੇਟਿਵ ਸੀ।

ਜ਼ਿਕਰਯੋਗ ਹੈ ਕਿ ਦਸੰਬਰ 2019 ਤੋਂ ਵੂਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ’ਚ ਲਿਆ ਹੋਇਆ ਹੈ। ਜ਼ਿਆਦਾਤਰ ਦੇਸ਼ਾਂ ’ਚ ਇਸਦੇ ਮਾਮਲੇ ਜਨਵਰੀ ਦੇ ਅੰਤ ਅੰਤ ਤੇ ਪਿਛਲੇ ਸਾਲ ਫਰਵਰੀ ਦੀ ਸ਼ੁਰੂਆਤ ’ਚ ਸਾਹਮਣੇ ਆਏ ਸਨ। ਮੌਜੂਦਾ ਸਮੇਂ ’ਚ ਪੂਰੀ ਦੁਨੀਆਂ ਦੇ ਕੋਰੋਨਾ ਇਨਫੈਕਸ਼ਨ ਦੇ ਕੁੱਲ 139,110,413 ਮਰੀਜ਼ ਹਨ।

Posted By: Sunil Thapa