ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬਚਣ ਲਈ ਦੁਨੀਆ ਭਰ ਦੇ ਦੇਸ਼ ਆਪਣੇ-ਆਪਣੇ ਤਰੀਕੇ ਨਾਲ ਇੰਤਜ਼ਾਮ ਕਰ ਰਹੇ ਹਨ। ਕਿਤੇ ਕੋਰੋਨਾ ਤੋਂ ਬਚਣ ਲਈ ਲੋਕ ਇਮਿਊਨਿਟੀ ਵਧਾ ਰਹੇ ਹਨ, ਕਿਤੇ ਸਰੀਰ ਨੂੰ ਮਜ਼ਬੂਤ ਕਰਨ ਲਈ ਕਸਰਤ ਕੀਤੀ ਜਾ ਰਹੀ ਹੈ ਤੇ ਕਿਤੇ ਪੁਰਾਣੇ ਦੇਸੀ ਨੁਸਖ਼ੇ ਅਪਨਾਏ ਜਾ ਰਹੇ ਹਨ। ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਆਮ ਸਮੱਸਿਆ ਸੀਨੀਅਰ ਸਿਟੀਜ਼ਨਾਂ ਨੂੰ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਚੁੱਕੀ ਹੁੰਦੀ ਹੈ। ਇਸ ਵਜ੍ਹਾ ਨਾਲ ਉਹ ਜਲਦੀ ਇਸ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੌਰਾਨ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ 'ਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਹ ਲੋਕ ਇਕ ਸ਼ਰਾਬ

EverClear ਨੂੰ ਸਟੋਰ ਕਰ ਕੇ ਆਪਣੇ ਘਰਾਂ 'ਚ ਰੱਖ ਰਹੇ ਹਨ। ਇਨ੍ਹੀਂ ਦਿਨੀਂ ਕੈਲੀਫੋਰਨੀਆ 'ਚ ਇਸ ਸ਼ਰਾਬ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਇਸ ਸ਼ਰਾਬ 'ਤੇ ਗਾਣੇ ਵੀ ਬਣਾਏ ਗਏ ਹਨ। ਇਸ ਸਮੇਂ ਇਸ ਸ਼ਰਾਬ ਦੀ ਮੰਗ ਇੰਨੀ ਜ਼ਿਆਦਾ ਹੋ ਗਈ ਸੀ ਕਿ ਸਰਕਾਰ ਨੇ 11 ਸੂਬਿਆਂ 'ਚ ਇਸ ਨੂੰ ਨਜਾਇਜ਼ ਕਰਾਰ ਦੇ ਦਿੱਤਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਫ਼ੈਦ ਵੋਦਕਾ ਆਮ ਵੋਦਕਾ ਤੋਂ ਕਿਤੇ ਜ਼ਿਆਦਾ ਬਿਹਤਰ ਹੈ।

ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨਾਲ ਪੂਰੀ ਅਰਥ-ਵਿਵਸਥਾ ਤਹਿਸ-ਨਹਿਸ ਹੋ ਗਈ ਹੈ, ਉੱਥੇ ਹੀ ਦੂਸਰੇ ਪਾਸੇ ਰੋਟੀ ਬਣਾਉਣ 'ਚ ਇਸਤੇਮਾਲ ਕੀਤੇ ਜਾਣ ਵਾਲੇ ਆਟੇ ਦੀਆਂ ਕੀਮਤਾਂ 'ਚ ਵੀ ਕਾਫ਼ੀ ਇਜ਼ਾਫਾ ਹੋ ਗਿਆ। ਇਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਇਨ੍ਹਾਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਨੇ ਬਿਟਕਾਈਨ ਵਾਂਗ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ EverClear ਨੂੰ ਸ਼ਰਾਬ ਦੀਆਂ ਦੁਕਾਨਾਂ ਦੀਆਂ ਅਲਮਾਰੀਆਂ ਤੋਂ ਕੱਢਣਾ ਬੰਦ ਕਰ ਦਿੱਤਾ ਗਿਆ। ਲੋਕਾਂ ਨੇ ਇਸ ਦਾ ਇਸਤੇਮਾਲ ਪੀਣ ਦੇ ਨਾਲ-ਨਾਲ ਹੈਂਡ ਸੈਨੇਟਾਈਜ਼ਰ ਤੇ ਹੋਰ ਕੀਟਾਣੂਆਂ ਨੂੰ ਮਾਰਨ ਲਈ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੇ ਬਦਲ ਵਜੋਂ ਕਰਨਾ ਸ਼ੁਰੂ ਕਰ ਦਿੱਤਾ।

ਦਰਅਸਲ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਜਦੋਂ ਤੋਂ ਸੈਨੇਟਾਈਜ਼ਰ ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ ਹੈ, ਉਸ ਤੋਂ ਬਾਅਦ ਇਸ ਦੀ ਮੰਗ ਵੀ ਵੱਧ ਗਈ ਹੈ। ਇਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ EverClear ਦੀ ਬੋਤਲ 'ਚ ਇਸ ਤਰ੍ਹਾਂ ਦੇ ਕੀਟਾਣੂਆਂ ਨੂੰ ਮਾਰਨ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ ਤੇ ਜ਼ਮੀਨੀ ਕੀਟਾਣੂਆਂ ਨੂੰ ਮਾਰਨ ਲਈ ਇਸ ਨੂੰ ਫਰਸ਼ 'ਤੇ ਪਾ ਕੇ ਵੀ ਸਾਫ਼ ਕੀਤਾ ਜਾ ਸਕਦਾ ਹੈ। ਜਦੋਂ ਡਬਲਿਊਐੱਚਓ ਨੇ ਅਲਕੋਹਲ ਵਾਲੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਲਈ ਕਿਹਾ ਤਾਂ ਇਹ EverClear ਉਸ ਲਈ ਇਕਦਮ ਢੁੱਕਵੀਂ ਹੈ। ਇਸ 'ਚ ਉਹ ਸਾਰੇ ਤੱਤ ਮੌਜੂਦ ਹਨ, ਜੋ ਸੈਨੇਟਾਈਜ਼ਰ 'ਚ ਹੁੰਦੇ ਹਨ। ਇਸੇ ਕਰਕੇ ਜ਼ਿਆਦਾਤਰ ਲੋਕ ਇਸ ਦੀ ਬੋਤਲ ਖ਼ਰੀਦ ਕੇ ਆਪਣੇ ਕੋਲ ਜਮ੍ਹਾਂ ਕਰ ਲੈਂਦੇ ਹਨ, ਜਿਸ ਨਾਲ ਉਹ ਇਸ ਦੀ ਵਰਤੋਂ ਕਰ ਸਕਣ।

ਕੰਪਨੀ ਕੋਲ ਇਹ ਜਾਣਕਾਰੀ ਵੀ ਪਹੁੰਚੀ ਹੈ ਕਿ ਲੋਕ ਇੱਥੋਂ ਤਕ ਕਹਿ ਰਹੇ ਹਨ ਕਿ ਉਹ ਐਵਰਕਲੀਅਰ ਦੀ ਵਰਤੋਂ ਸਿਰਫ਼ ਹੱਥ ਸਾਫ਼ ਕਰਨ ਲਈ ਹੀ ਨਹੀਂ ਕਰਦੇ ਸਗੋਂ ਇਸ ਨਾਲ ਫਲ ਵੀ ਸਾਫ਼ ਕਰ ਰਹੇ ਹਨ, ਫਰਸ਼ ਸਾਫ਼ ਕਰ ਰਹੇ ਹਨ ਤੇ ਘਰ ਦੀਆਂ ਹੋਰ ਚੀਜ਼ਾਂ ਨੂੰ ਵੀ ਸੈਨੇਟਾਈਜ਼ ਕਰ ਰਹੇ ਹਨ। 2018 'ਚ ਐਵਰਕਲੀਅਰ ਨੇ ਆਪਣੀ ਪੈਕਿੰਗ ਨੂੰ ਬਦਲ ਦਿੱਤਾ। ਇਸ 'ਤੇ ਲਿਖੀ ਜਾਣ ਵਾਲੀ ਚਿਤਾਵਨੀ ਆਦਿ 'ਚ ਵੀ ਤਬਦੀਲੀ ਕੀਤੀ। ਹੁਣ ਇਸ ਦੀ ਪੈਕਿੰਗ ਬਦਲੀ ਗਈ ਤਾਂ ਇਸ 'ਤੇ ਪ੍ਰੀਮੀਅਮ ਵੋਦਕਾ ਲਿਖ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ 'ਤੇ ਚਿਤਾਵਨੀ ਵਜੋਂ ਲਿਖਿਆ ਸੀ ਕਿ ਬਹੁਤ ਜਲਣਸ਼ੀਲ ਤੇ ਇਸ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ।

ਫਿਲਹਾਲ ਇਹ ਕਹਿਣਾ ਔਖਾ ਹੈ ਕਿ Everclear ਇਸ ਮਹਾਮਾਰੀ ਦੇ ਦੌਰ 'ਚ ਗਾਹਕਾਂ ਦੀ ਨਜ਼ਰ 'ਚ ਕਿਸ ਤਰ੍ਹਾਂ ਨਾਲ ਉਭਰ ਕੇ ਸਾਹਮਣੇ ਆ ਰਹੀ ਹੈ। ਉਹ ਇਸ ਵੋਦਕਾ ਨੂੰ ਸੈਨੇਟਾਈਜ਼ਰ ਦੇ ਰੂਪ 'ਚ ਇਸਤੇਮਾਲ ਕਰਦੇ ਹਨ ਜਾਂ ਫਿਰ ਇਕ ਵੋਦਕਾ ਦੇ ਰੂਪ 'ਚ ਹੀ। ਇਸ ਨਾਲ ਨਵੇਂ ਗਾਹਕ ਇਸ ਨਾਲ ਜੁੜਦੇ ਹਨ ਜਾਂ ਉਹ ਕੋਰੋਨਾਕਾਲ ਕਰ ਹੀ ਇਸ ਦੀ ਵਰਤੋਂ ਕਰਨਗੇ।

Posted By: Harjinder Sodhi