ਨਵੀਂ ਦਿੱਲੀ, ਨਿਊਯਾਰਕ ਟਾਈਮਜ਼ ਨਿਊਜ਼ ਸਰਵਿਸ : ਚੀਨ ਦੀਆਂ ਮੁਸੀਬਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਅਮਰੀਕਾ ਨੇ ਚੀਨ ਖ਼ਿਲਾਫ਼ ਇਕ ਹੋਰ ਸਬੂਤ ਜਮ੍ਹਾਂ ਕੀਤਾ ਹੈ। ਅਮਰੀਕਾ ਨੇ ਚੀਨ ਤੋਂ ਭੇਜੇ ਗਏ ਕੁਝ ਅਜਿਹੇ ਰਹੱਸਮਈ ਬੀਜਾਂ ਦੀ ਪਛਾਣ ਕੀਤੀ ਹੈ ਜਿਹੜੇ ਕਦੀ ਆਰਡਰ ਹੀ ਨਹੀਂ ਕੀਤੇ ਗਏ ਪਰ ਚੀਨ ਨੇ ਉਨ੍ਹਾਂ ਨੂੰ ਅਮਰੀਕਾ ਦੇ ਤਮਾਮ ਸੂਬਿਆਂ 'ਚ ਲੋਕਾਂ ਦੇ ਘਰਾਂ 'ਚ ਪਹੁੰਚਾ ਦਿੱਤਾ ਹੈ।

ਆਰਡਰ ਕੀਤੇ ਬਿਨਾਂ ਮਿਲੇ ਬੀਜਾਂ ਦੇ ਪੈਕਟ

ਇਸ ਵਿਚ ਸਜਾਵਟੀ ਫਲ਼ ਤੇ ਸਬਜ਼ੀਆਂ, ਜੜੀ-ਬੂਟੀਆਂ ਤੇ ਹੋਰ ਪ੍ਰਜਾਤੀਆਂ ਦੇ ਪੈਕਟ ਸ਼ਾਮਲ ਹਨ। ਇਨ੍ਹਾਂ ਪੈਕਟਾਂ ਦੇ ਮਿਲਣ ਤੋਂ ਬਾਅਦ ਅਮਰੀਕਾ ਦੇ ਤਮਾਮ ਸੂਬਿਆਂ ਦੇ ਲੋਕਾਂ ਦੇ ਮਨ ਵਿਚ ਇਕ ਵੱਖਰੀ ਤਰ੍ਹਾਂ ਦਾ ਡਰ ਫੈਲ ਗਿਆ ਹੈ। ਬੀਤੇ ਮਹੀਨੇ ਤਮਾਮ ਸ਼ਹਿਰਾਂ ਦੇ ਨਾਗਰਿਕਾਂ ਨੇ ਰਿਪੋਰਟ ਕੀਤੀ ਸੀ ਕਿ ਉਨ੍ਹਾਂ ਜਦੋਂ ਕਦੀ ਬੀਜਾਂ ਦੇ ਪੈਕਟ ਲਈ ਆਰਡਰ ਹੀ ਨਹੀਂ ਕੀਤਾ ਫਿਰ ਉਹ ਉਨ੍ਹਾਂ ਨੂੰ ਕਿਵੇਂ ਮਿਲ ਰਹੇ ਹਨ। ਇਕ ਸੰਘੀ ਏਜੰਸੀ ਨੇ ਕਿਹਾ ਕਿ ਉਸ ਨੇ 14 ਤਰ੍ਹਾਂ ਦੇ ਪੌਦਿਆਂ ਦੀ ਪਛਾਣ ਕੀਤੀ ਹੈ ਜਿਹੜੇ ਚੀਨ ਤੋਂ ਭੇਜੇ ਗਏ ਬੀਜਾਂ ਦੇ ਅਣਚਾਹੇ ਪੈਕਟਾਂ ਤੋਂ ਪਛਾਣੇ ਜਾ ਰਹੇ ਹਨ।

22 ਸੂਬਿਆਂ 'ਚ ਪਹੁੰਚ ਚੁੱਕੇ ਹਨ ਪੈਕਟ

ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਅਜਿਹੇ ਗ਼ੈਰ-ਲੋੜੀਂਦੇ ਪੈਕਟਾਂ ਬਾਰੇ ਚਿਤਾਵਨੀ ਜਾਰੀ ਕੀਤੀ ਗਈ। ਪਤਾ ਚੱਲਿਆ ਕਿ ਘੱਟੋ-ਘੱਟ 22 ਸੂਬਿਆਂ 'ਚ ਇਹ ਪੈਕਟ ਪਹੁੰਚ ਚੁੱਕੇ ਹਨ। ਅਰਕਾਂਸਸ ਦੇ ਬੋਓਨਵਿਲੇ ਦੇ ਡਾਇਲ ਕ੍ਰੈਂਸ਼ਵ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਕੁਝ ਵੀ ਮਿਲਿਆ, ਜਿਨ੍ਹਾਂ ਵਿਚ ਕੁਝ ਅਣਚਾਹੇ ਬੀਜ ਸਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਜੋ ਪੈਕਟ ਮਿਲਿਆ ਸੀ, ਉਸ ਵਿਚ ਕਿਸੇ ਵੀ ਫੁੱਲ ਦੇ ਬੀਜ ਦੀ ਤਰ੍ਹਾਂ ਨਹੀਂ ਦਿਸਦੇ।

ਬੀਜਾਂ ਦੇ ਨਾਲ ਭੇਜੇ ਗਏ ਵਾਧੂ ਪੈਕਟ

ਕ੍ਰੇਂਸ਼ਾਅ ਨੇ ਕਿਹਾ ਕਿ ਉਨ੍ਹਾਂ ਐਮਾਜ਼ੋਨ ਤੋਂ ਨੀਲੇ ਜ਼ਿਨਨੀਆ ਬੀਜ ਦਾ ਆਰਡਰ ਦਿੱਤਾ ਸੀ ਪਰ ਜਦੋਂ ਉਨ੍ਹਾਂ ਨੂੰ ਲਗਪਗ 2 ਮਹੀਨੇ ਪਹਿਲਾਂ ਪੈਕੇਜ ਮਿਲਿਾ ਤਾਂ ਉਸ ਵਿਚ ਨੀਲੇ ਜਿਨਨੀਆ ਦੇ ਬੀਜ ਦੇ ਨਾਲ-ਨਾਲ ਬੀਜ ਦੇ ਵਾਧੂ ਪੈਕੇਟ ਵੀ ਸਨ ਜੋ ਉਨ੍ਹਾਂ ਆਰਡਰ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪੀਕੇਜ ਲੇਬਲ 'ਜੜੀ ਬਾਲੀਆਂ' ਤੇ 'ਚੀਨ' ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੋ ਪੈਕੇਟ ਮਿਲਿਆ ਸੀ ਉਹ ਗ਼ੈਰ-ਲੋੜੀਂਦੇ ਬੀਜਾਂ ਨਾਲ ਭਰਿਆ ਹੋਇਆ ਸੀ। ਇਸ ਬਾਰੇ ਜਦੋਂ ਐਮਾਜ਼ੋਨ ਦੇ ਕਸਟਮਰ ਕੇਅਰ ਸੈਂਟਰ 'ਚ ਫੋਨ ਕਰ ਕੇ ਵਾਪਸ ਲੈਣ ਲਈ ਕਿਹਾ ਗਿਆ ਸੀ ਪਰ ਐਮਾਜ਼ੋਨ ਦਾ ਕੋਈ ਨੁਮਾਇੰਦਾ ਐਤਵਾਰ ਤਕ ਨਹੀਂ ਪਹੁੰਚਿਆ ਸੀ।

ਕ੍ਰੈਂਸ਼ਵ ਨੇ ਕਿਹਾ ਕਿ ਉਨ੍ਹਾਂ ਅਰਕਾਂਸਸ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਹਫ਼ਤੇ ਆਉਣ ਲਈ ਕਿਹਾ ਸੀ ਤਾਂ ਜੋ ਅਣਚਾਹੇ ਬੀਜ ਤੋਂ ਉੱਗਣ ਵਾਲੇ ਪੌਦੇ ਨੂੰ ਖੋਦਿਆ ਜਾ ਸਕੇ ਤੇ ਪਤਾ ਲਾਇਆ ਜਾ ਸਕੇ ਕਿ ਇਹ ਬੀਜ ਕਿਸ ਤਰ੍ਹਾਂ ਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਆਰਡਰ ਦੇ ਜੋ ਪੈਕੇਜ ਮਿਲਿਆ ਸੀ, ਉਸ ਨੂੰ ਉਨ੍ਹਾਂ ਖੋਲ੍ਹਿਆ ਨਹੀਂ।

Posted By: Seema Anand