ਵਾਸ਼ਿੰਗਟਨ (ਏਜੰਸੀ) : ਅਮਰੀਕੀ ਸੈਨੇਟਰ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਸਹੀ ਉਮੀਦਵਾਰ ਹੈ। ਭਾਰਤਵੰਸ਼ੀ ਮਹਿਲਾ ਨੇਤਾ ਹੈਰਿਸ ਦੀ ਸ਼ਲਾਘਾ ਕਰਦਿਆਂ ਇੰਪੈਕਟ ਦੇ ਕਾਰਜਕਾਰੀ ਡਾਇਰੈਕਟਰ ਨੀਲ ਮਖੀਜਾ ਦਾ ਕਹਿਣਾ ਹੈ ਕਿ ਬਿਡੇਨ ਨੂੰ ਉਨ੍ਹਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਮਖੀਜਾ ਨੇ ਇਕ ਲੇਖ 'ਚ ਲਿਖਿਆ ਹੈ ਕਿ ਬਿਡੇਨ ਦੀ ਸਹਿਯੋਗੀ ਦੇ ਤੌਰ 'ਤੇ ਕਮਲਾ ਹੈਰਿਸ ਇਕ ਬਿਹਤਰੀਨ ਚੋਣ ਸਾਬਿਤ ਹੋਵੇਗੀ। ਤਿੰਨ ਨਵੰਬਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ 'ਚ ਡੈਮੋਕ੍ਰੇਟਿਕ ਪਾਰਟੀ ਤੋਂ ਜੋ ਬਿਡੇਨ ਉਮੀਦਵਾਰ ਹਨ। ਉਪ ਰਾਸ਼ਟਰਪਤੀ ਦੇ ਉਮੀਦਵਾਰ ਦਾ ਤੈਅ ਹੋਣਾ ਬਾਕੀ ਹੈ। ਇਸ ਦੌੜ 'ਚ ਕਮਲਾ ਨੂੰ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ।