Third Corona Vaccine : ਵਾਸ਼ਿੰਗਟਨ, ਪੀਟੀਆਈ : ਅਮਰੀਕਾ 'ਚ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਜੌਨਸਨ ਐਂਡ ਜੌਨਸਨ ਦੀ ਇਕ ਡੋਜ਼ ਵਾਲੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਫੂ਼ਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜੌਨਸਨ ਦੀ ਵੈਕਸੀਨ ਨੂੰ ਤੀਸਰੀ ਵੈਕਸੀਨ ਦੇ ਰੂਪ 'ਚ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਅਮਰੀਕੀ ਲੋਕਾਂ ਲਈ ਉਤਸ਼ਾਹਜਣਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦ ਇਸ ਵਾਇਰਸ ਤੋਂ ਉੱਭਰਾਂਗੇ, ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਮਿਲਾਂਗੇ ਤੇ ਆਪਣੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਵਾਂਗੇ।

ਦੱਸ ਦੇਈਏ ਕਿ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਪਹਿਲੀ ਹੀ ਡੋਜ਼ ਤੋਂ ਬਾਅਦ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਐਮਰਜੈਂਸੀ ਵਰਤੋਂ ਅਥਾਰਟੀ (EUA) ਨੇ ਦੋ ਡੋਜ਼ ਵਾਲੀ ਮਾਡਰਨਾ ਤੇ ਫਾਈਜ਼ਰ ਦੀ ਵੈਕਸੀਨ ਨੂੰ ਪਿਛਲੇ ਸਾਲ ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ।

ਮਾਡਰਨਾ ਤੇ ਫਾਈਜ਼ਰ ਦੀ ਵੈਕੀਸਨ ਦੇ ਉਲਟ, ਜੌਨਸਨ ਕੋਰੋਨਾ ਵੈਕਸੀਨ ਦੀ ਸਿਰਫ਼ ਇਕ ਹੀ ਡੋਜ਼ ਦਿੱਤੀ ਜਾਂਦੀ ਹੈ। ਜਦਕਿ ਹੋਰ ਦੋਵਾਂ ਵੈਕਸੀਨ 'ਚ ਦੋ ਦਫ਼ਤੇ ਦੇ ਅੰਦਰ ਦੋ ਸ਼ਾਟਸ ਦੀ ਜ਼ਰੂਰਤ ਹੁੰਦੀ ਹੈ। EUA ਨੇ ਜੌਨਸਨ ਦੀ ਕੋਰੋਨਾ ਵੈਕਸੀਨ ਨੂੰ ਅਮਰੀਕਾ 'ਚ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਨੂੰ ਲਗਾਉਣ ਦੀ ਹੀ ਇਜਾਜ਼ਤ ਦਿੱਤੀ ਹੈ।

Posted By: Seema Anand