ਜੇਐੱਨਐੱਨ, ਨਵੀਂ ਦਿੱਲੀ : ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਜੋਅ ਬਾਇਡਨ ਅੱਜ ਬੁੱਧਵਾਰ 20 ਜਨਵਰੀ 2021 ਨੂੰ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ 'ਚ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਵੀ ਬਣ ਜਾਣਗੇ। ਨਵੰਬਰ 2020 'ਚ ਉਹ 78 ਸਾਲ ਦੇ ਹੋ ਗਏ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਉਨ੍ਹਾਂ ਤੋਂ ਪਹਿਲਾਂ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਦੇ ਨਾਂ 'ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ ਸੀ।

ਬਾਇਡਨ ਦਾ ਪੂਰਾ ਨਾਂ ਜੋਸਫ ਆਰ ਬਾਇਡਨ ਹੈ। ਇਸ ਤੋਂ ਪਹਿਲਾਂ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ 'ਚ ਉਪ-ਰਾਸ਼ਟਰਪਤੀ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਬਾਇਡਨ ਦੇ ਨਾਲ ਭਾਰਤੀ ਮੂਲ ਦੀ ਕਮਲਾ ਹੈਰਿਸ ਵੀ ਉਪ-ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣਗੇ। ਅਮਰੀਕੀ ਇਤਿਹਾਸ ਦਾ ਇਹ 59ਵਾਂ ਸਹੁੰ ਚੁੱਕ ਸਮਾਗਮ ਹੋਵੇਗਾ। ਅਮਰੀਕੀ ਇਤਿਹਾਸ 'ਚ ਅਜਿਹਾ ਵੀ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਸਬੰਧੀ ਏਨਾ ਵਿਵਾਦ ਪੈਦਾ ਹੋਇਆ ਸੀ। ਲਿਹਾਜ਼ਾ, ਕੈਪਟੀਲ ਬਿਲਡਿੰਗ 'ਚ 6 ਜਨਵਰੀ 2021 ਨੂੰ ਹੋਈ ਹਿੰਸਾ ਨੂੰ ਦੇਖਦੇ ਹੋਏ ਇਸ ਵਾਰ ਸੁਰੱਖਿਆ ਦਾ ਜ਼ਬਰਦਸਤ ਇੰਤਜ਼ਾਮ ਕੀਤਾ ਗਿਆ ਹੈ।

ਰਾਸ਼ਟਰਪਤੀ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਨਗਰ ਵਿਲਮਿੰਗਟਨ, ਡੇਲਾਵੇਅਰ 'ਚ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਨੇ ਜਿੱਤ ਤੋਂ ਬਾਅਦ ਇੱਥੇ ਜਿਹੜਾ ਭਾਸ਼ਣ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਟਾਈਮ ਟੂ ਹੀਲ ਇਨ ਅਮੇਰਿਕਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਮਰੀਕਾ ਨੂੰ ਵੰਡਣਾ ਨਹੀਂ ਚਾਹੁੰਦੇ ਹਨ। ਉਹ ਦੇਸ਼ ਨੂੰ ਰੈੱਡ ਸਟੇਟ ਤੇ ਬਲੂ ਸਟੇਟ 'ਚ ਨਹੀਂ ਦੇਖਣਾ ਚਾਹੁੰਦੇ ਹਨ ਬਲਕਿ ਇਕ ਦੇਸ਼ ਦੇ ਤੌਰ 'ਤੇ ਦੇਖਦੇ ਹਨ। ਇੱਥੇ ਉਨ੍ਹਾਂ ਦੇ ਰੈੱਡ ਤੇ ਬਲੂ ਸਟੇਟ ਦਾ ਅਰਥ ਰਿਪਬਲਿਕਨ ਤੇ ਡੈਮੋਕ੍ਰੇਟ ਤੋਂ ਸੀ।

ਜੋਸੇਫ ਰੌਬਿਨੇਟੀ ਬਾਇਡਨ ਦਾ ਜਨਮ ਪੈਨਸਿਲਵੇਨੀਆ 'ਚ 1942 'ਚ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਡੇਲਾਵੇਅਰ 'ਚ ਆ ਗਿਆ ਸੀ। 29 ਸਾਲ ਦੀ ਉਮਰ 'ਚ ਉਹ ਸੈਨੇਟ 'ਚ ਸ਼ਾਮਲ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਸੈਨੇਟਰ ਬਣੇ ਸਨ। ਇਸ ਦੇ ਇਕ ਹਫ਼ਤੇ ਬਾਅਦ ਹੀ ਉਨ੍ਹਾਂ ਦੀਪ ਤਨੀ ਨੀਲੀਆ ਤੇ ਉਨ੍ਹਾਂ ਦੀ ਬੇਟੀ ਨਾਓਮੀ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਬੇਟੇ ਹੰਟਰ ਤੇ ਬਿਯੂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ। ਜਿਸ ਸਮੇਂ ਉਨ੍ਹਾਂ ਨੇ ਸੈਨੇਟਰ ਦੇ ਰੂਪ 'ਚ ਸਹੁੰ ਚੁੱਕੀ ਸੀ, ਉਸ ਵੇਲੇ ਉਨ੍ਹਾਂ ਦਾ ਬੇਟਾ ਹਸਪਤਾਲ 'ਚ ਸੀ। ਅਗਲੇ ਪੰਜ ਸਾਲਾਂ ਤਕ ਉਨ੍ਹਾਂ ਨੇ ਇਕੱਲਿਆਂ ਹੀ ਆਪਣੇ ਦੋਵਾਂ ਬੱਚਿਆਂ ਦੀ ਦੇਖਭਾਲ ਕੀਤੀ ਸੀ। ਇਸ ਵਿਚ ਉਨ੍ਹਾਂ ਦਾ ਸਾਥ ਉਨ੍ਹਾਂ ਦੀ ਭੈਣ ਵੇਲਰੀ ਨੇ ਦਿੱਤਾ ਸੀ।

Posted By: Seema Anand