ਵਾਸ਼ਿੰਗਟਨ, ਏਜੰਸੀ : ਭਾਰਤੀ ਪੁਲਾੜ ਸੋਧ ਸੰਗਠਨ (ISRO) ਦਾ ਸੰਚਾਰ ਉਪਗ੍ਰਹਿ ਜੀਸੈੱਟ-30 (GSAT-30) ਹੁਣ ਤੋਂ ਕੁਝ ਹੀ ਦੇਰ ਬਾਅਦ ਲਾਂਚ ਕੀਤਾ ਜਾਵੇਗਾ। ਇਸਰੋ ਦਾ ਜੀਸੈੱਟ-30 ਯੂਰਪੀਅਨ ਹੈਵੀ ਰਾਕੇਟ ਏਰੀਅਨ-5 ਈਸੀਏ ਸ਼ੁੱਕਰਵਾਰ ਭਾਵ 17 ਜਨਵਰੀ ਨੂੰ ਸਵੇਰੇ 2:35 ਮਿੰਟ 'ਤੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ 'ਤੇ ਕੈਰੋ ਦੇ ਏਰੀਅਰ ਪ੍ਰੀਖਣ ਤੱਟ ਤੋਂ ਛੱਡਿਆ ਜਾਵੇਗਾ। ਇਹ ਇਸਰੋ ਦਾ ਇਸ ਸਾਲ ਭਾਵ 2020 ਦਾ ਪਹਿਲਾ ਮਿਸ਼ਨ ਹੋਵੇਗਾ।

ਜੀਸੈੱਟ-30 ਦਾ ਭਾਰ ਲਗਪਗ 3100 ਕਿਲੋਗ੍ਰਾਮ ਹੈ। ਇਹ ਇਨਸੈੱਟ ਸੈਟੇਲਾਈਟ ਦੀ ਜਗ੍ਹਾ ਕੰਮ ਕਰੇਗਾ। ਇਸ ਨਾਲ ਰਾਜ-ਸੰਚਾਲਿਤ ਤੇ ਨਿੱਜੀ ਸੇਵਾ ਪ੍ਰਦਾਤਾਵਾਂ ਨੂੰ ਸੰਚਾਰ ਲਿੰਕ ਪ੍ਰਦਾਨ ਕਰਨ ਦੀ ਸਮਰੱਥਾ 'ਚ ਵਾਧਾ ਕਰੇਗਾ। ਇਸ ਮਿਸ਼ਨ ਦੀ ਕੁੱਲ ਮਿਆਦ 38 ਮਿੰਟ 25 ਸੈਕਿੰਡ ਹੋਵੇਗੀ।

ਵਰਤਮਾਨ 'ਚ ਭਾਰਤੀ ਪੁਲਾੜ ਸੋਧ ਸੰਗਠਨ ਕੋਲ ਆਦਿਤਿੱਆ-ਐੱਲ ਉਪਗ੍ਰਹਿ ਸਮੇਤ 25 ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਹੈ। ਆਦਿੱਤਿਆ ਐੱਲ ਮਿਸ਼ਨ ਨੂੰ ਅੱਧ 2020 ਤਕ ਲਾਂਚ ਕਰਨ ਦੀ ਯੋਜਨਾ ਹੈ।

ਇਹ ਰਹਿਣਗੀਆਂ ਖ਼ੂਬੀਆਂ

ਜੀਸੈੱਟ-30 ਲਾਂਚ ਹੋਣ ਤੋਂ ਬਾਅਦ ਦੇਸ਼ ਦੀ ਸੰਚਾਰ ਵਿਵਸਥਾ ਹੋਰ ਮਜ਼ਬੂਤ ਹੋ ਜਾਵੇਗੀ। ਇਸ ਦੀ ਸਹਾਇਤਾ ਨਾਲ ਦੇਸ਼ 'ਚ ਨਵੀਂ ਇੰਟਰਨੈੱਟ ਤਕਨਾਲੋਜੀ ਲਿਆਂਦੇ ਜਾਣ ਦੀ ਉਮੀਦ ਹੈ। ਇਸ ਉਪਗ੍ਰਹਿ ਦੀ ਸਹਾਇਤਾ ਨਾਲ ਦੇਸ਼ ਦੀ ਸੰਚਾਰ ਪ੍ਰਣਾਲੀ, ਟੈਲੀਵਿਜ਼ਨ ਪ੍ਰਸਾਰਣ, ਸੈਟੈਲਾਈਟ ਦੇ ਜ਼ਰੀਏ ਸਮਾਚਾਰ ਪ੍ਰਬੰਧਨ, ਸਮਾਜ ਲਈ ਕੰਮ ਆਉਣ ਵਾਲੀ ਭੂ-ਆਕਾਸ਼ੀ ਸਹੂਲਤਾਂ, ਮੌਸਮ ਸਬੰਧੀ ਜਾਣਕਾਰੀ ਅਤੇ ਭਵਿੱਖਬਾਣੀ, ਆਫ਼ਤਾਂ ਦੀ ਪਹਿਲਾਂ ਸੂਚਨਾ ਅਤੇ ਖੋਜ਼ਬੀਨ ਅਤੇ ਰੈਸਕਿਊ ਆਪ੍ਰੇਸ਼ਨ 'ਚ ਵੀ ਕਾਫ਼ੀ ਵਾਧਾ ਹੋਵੇਗਾ।

Posted By: Jagjit Singh