ਨਿਊਯਾਰਕ : ਨਿਊਯਾਰਕ ਦੇ ਇਤਿਹਾਸਕ ਟਾਈਮਜ਼ ਸਕੁਏਅਰ 'ਤੇ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀ ਲੋਕਾਂ ਨੇ 'ਭਾਰਤ ਮਾਤਾ ਦੀ ਜੈ' ਤੇ ਹੋਰ ਦੇਸ਼ ਭਗਤੀ ਦੇ ਨਾਅਰੇ ਲਗਾਏ। ਉਨ੍ਹਾਂ ਚੀਨ ਦੇ ਭਾਰਤ ਵਿਰੁੱਧ ਹਮਲਾਵਰ ਹੋਣ ਕਾਰਨ ਚੀਨ ਦਾ ਬਾਈਕਾਟ ਕਰਨ ਤੇ ਕੂਟਨੀਤਕ ਪੱਧਰ ‘ਤੇ ਇਸ ਨੂੰ ਵੱਖ ਕਰਨ ਦੀ ਮੰਗ ਵੀ ਕੀਤੀ।


ਨਿਊਯਾਰਕ ਤੇ ਨਿਊਜਰਸੀ ਵਿਚ ਰਹਿ ਰਹੇ ਭਾਰਤੀਆਂ ਅਤੇ 'ਕਨਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼' ਦੇ ਅਧਿਕਾਰੀਆਂ ਨੇ 'ਬਾਇਕਾਟ ਚਾਈਨਾ ਮੇਡ ਗੁਡਜ਼', 'ਭਾਰਤ ਮਾਤਾ ਦੀ ਜੈ' ਤੇ 'ਚੀਨੀ ਹਮਲਾਵਰ ਰੋਕੋ’ ਦੇ ਨਾਅਰੇ ਲਗਾਏ।

ਪ੍ਰਦਰਸ਼ਨਕਾਰੀਆਂ ਨੇ ਕੋਰੋਨਾਵਾਇਰਸ ਤੇ ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਪਹਿਨ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥਾਂ ਵਿਚ 'ਅਸੀਂ ਸ਼ਹੀਦ ਹੋਏ ਜਵਾਨਾਂ ਨੂੰ ਸਲਾਮ ਕਰਦੇ ਹਾਂ' ਦੇ ਪੋਸਟਰ ਸਨ।

ਦੱਸ ਦਈਏ ਕਿ ਤਿੱਬਤੀ ਤੇ ਤਾਈਵਾਨੀ ਭਾਈਚਾਰਿਆਂ ਦੇ ਮੈਂਬਰਾਂ ਨੇ ਵੀ ਪ੍ਰਦਰਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ 'ਤਿੱਬਤ ਭਾਰਤ ਦੇ ਨਾਲ ਖੜ੍ਹਾ', 'ਮਨੁੱਖੀ ਅਧਿਕਾਰ, ਘੱਟਗਿਣਤੀ ਭਾਈਚਾਰਿਆਂ ਦੇ ਧਰਮ, ਹਾਂਗ ਕਾਂਗ ਲਈ ਨਿਆਂ', 'ਚੀਨ ਮਨੁੱਖਤਾ ਦੇ ਵਿਰੁੱਧ ਅਪਰਾਧ ਰੋਕਣ' ਅਤੇ 'ਚੀਨੀ ਵਸਤਾਂ ਦਾ ਬਾਈਕਾਟ' ਦੇ ਪੋਸਟਰ ਫੜੇ ਹੋਏ ਸੀ।


Posted By: Susheel Khanna